19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸਰਦੂਲ ਸਿੰਘ ਸੰਧੂ ਨੂੰ ਸੈਂਕੜੇ ਸੇਜਲ ਅੱਖਾਂ ਵਲੋਂ ਅੰਤਿਮ ਵਿਦਾਇਗੀ

ਅਜੀਤ ਡੈਸਕ 25-11-2025
ਤਲਵੰਡੀ ਚੌਧਰੀਆਂ, 24 ਨਵੰਬਰ (ਪਰਸਨ ਲਾਲ ਭੋਲਾ)-ਹਰਦਿਆਲ ਸਿੰਘ ਸੰਧੂ ਰੇਲ ਕੋਚ ਫ਼ੈਕਟਰੀ ਤੇ ਪ੍ਰਗਟ ਸਿੰਘ ਐਸ.ਆਈ. ਪੰਜਾਬ ਪੁਲਿਸ ਦੇ ਪਿਤਾ ਅਤੇ ਕੀਰਤਨ ਪਾਲ ਸੰਧੂ ਸੁਵਿਧਾ ਸੈਂਟਰ ਵਾਲਿਆਂ ਦੇ ਦਾਦਾ ਸਰਦੂਲ ਸਿੰਘ ਸੰਧੂ, ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਪਿੰਡ ਤਲਵੰਡੀ ਚੌਧਰੀਆਂ ਦੇ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਪੁੱਤਰ ਹਰਦਿਆਲ ਸਿੰਘ ਸੰਧੂ ਨੇ ਦਿਖਾਈ | ਉਨ੍ਹਾਂ ਦੀ ਅੰਤਿਮ ਅਰਦਾਸ ਲਈ ਰੱਖੇ ਜਾਣ ਵਾਲੇ ਅਖੰਡ ਪਾਠ ਦੇ ਭੋਗ 2 ਦਸੰਬਰ ਦਿਨ ਮੰਗਲਵਾਰ ਨੂੰ ਪਾਏ ਜਾਣਗੇ | ਉਨ੍ਹਾਂ ਦੀ ਅੰਤਿਮ ਯਾਤਰਾ 'ਚ ਸ਼ਾਮਿਲ ਹੋਣ ਵਾਲਿਆਂ 'ਚ ਸਰਪੰਚ ਬਲਵਿੰਦਰ ਸਿੰਘ ਲੱਡੂ, ਕੁਲਵਿੰਦਰ ਸਿੰਘ ਸੰਧੂ ਐਸ.ਡੀ.ਓ. ਪਾਵਰਕਾਮ, ਧੀਰਜ ਕੁਮਾਰ ਸ਼ਰਮਾ ਮੈਂਬਰ ਪੰਚਾਇਤ, ਬਲਵਿੰਦਰ ਸਿੰਘ ਤੁੜ ਸੀਨੀਅਰ ਅਕਾਲੀ ਆਗੂ, ਬਲਜੀਤ ਸਿੰਘ ਬਾਜਵਾ, ਰੁਪਿੰਦਰਜੀਤ ਸਿੰਘ ਸੇਠੀ ਕਾਂਗਰਸ ਆਗੂ, ਸਾਹਿਬ ਸਿੰਘ ਬਾਠ ਡਾਇਰੈਕਟਰ, ਮਨਜੀਤ ਸਿੰਘ ਬੱਬ, ਬਲਵਿੰਦਰ ਸਿੰਘ ਘੁੰਮਣ, ਰਸ਼ਪਾਲ ਸਿੰਘ, ਰਮੇਸ਼ ਟਿੱਬਾ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ , ਸੰਜੀਵ ਕੁਮਾਰ, ਦਵਿੰਦਰ ਸਿੰਘ ਸਾਰੇ ਰੇਲ ਕੋਚ ਫ਼ੈਕਟਰੀ, ਰੇਸ਼ਮ ਸਿੰਘ ਮੋਮੀ, ਹਜ਼ਾਰਾਂ ਸਿੰਘ, ਸਰਬਜੀਤ ਸਿੰਘ ਸੰਧੂ, ਬਗੀਚਾ ਸਿੰਘ, ਹਰਦੇਵ ਸਿੰਘ ਸੰਧੂ, ਵਿਕੀ ਸਟੂਡੀਓ, ਕਾਲਾ ਜੱਟ, ਨਿਸ਼ਾਨ ਸਿੰਘ ਸੰਧੂ, ਬਿੰਦਰ ਡਿਪਟੀ, ਗੱਜਣ ਸਿੰਘ ਸ਼ੇਰ, ਰਾਜ ਸਿੰਘ ਮੱਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਦੀ ਵੱਡੀ ਭੈਣ ਬੀਬੀ ਕੁਲਵੰਤ ਕੌਰ ਦਾ ਅੰਤਿਮ ਸੰਸਕਾਰ ਭਲਕੇ ਅਗਲੀ ਖ਼ਬਰ ਖਹਿਰਾ ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ 'ਤੇ 'ਆਪ' ਵਲੋਂ ਗੁਰੂ ਸਾਹਿਬ ਦੇ ਫ਼ਲਸਫ਼ੇ ਦੇ ਉਲਟ ਨੀਤੀਆਂ ਦੀ ਨਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।