ਨਡਾਲਾ, 24 ਨਵੰਬਰ (ਰਘਬਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ, ਜ਼ਿਲ੍ਹਾ ਕਮੇਟੀ ਮੈਂਬਰ ਹੈਪੀ ਜੁਲਕਾ, ਜੋਗਾ ਸਿੰਘ ਇਬਰਾਹੀਮਵਾਲ ਬਲਾਕ ਪ੍ਰਧਾਨ ਨਡਾਲਾ ਤੇ ਨਿਰਮਲ ਸਿੰਘ ਮੰਡ ਬਲਾਕ ਪ੍ਰਧਾਨ ਬੇਗੋਵਾਲ ਦੀ ਪ੍ਰਧਾਨਗੀ ਹੇਠ ਪਿੰਡ ਇਬਰਾਹੀਮਵਾਲ ਵਿਖੇ ਕਿਸਾਨੀ ਮੁੱਦਿਆਂ 'ਤੇ ਹੋਈ | ਇਸ ਮੌਕੇ ਆਗੂਆਂ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਤੇ ਕੇਂਦਰ ਸਰਕਾਰ ਦੇ ਗਲਤ ਰਵੱਈਏ ਤੇ ਚੰਡੀਗੜ੍ਹ ਨੂੰ ਕੇਂਦਰ ਅੰਦਰ ਲਿਆਉਣ ਦੀ ਨਿਖੇਧੀ ਕੀਤੀ ਗਈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਰਦ ਰੁੱਤ ਦਾ ਇਜਲਾਸ ਬੁਲਾ ਕੇ ਸੰਵਿਧਾਨ ਦਾ 131ਵਾਂ ਸੋਧ ਪੇਸ਼ ਕਰਨ ਦੇ ਚਰਚਿਆਂ ਨੇ ਪੰਜਾਬ ਵਿਚ ਤਰਥੱਲੀ ਮਚਾ ਦਿੱਤੀ ਹੈ | ਇਹ ਸੋਧ ਬਿੱਲ ਚੰਡੀਗੜ੍ਹ ਨੂੰ ਸੰਵਿਧਾਨ ਦੇ ਅਨੁਛੇਦ 240 ਦੇ ਦਾਇਰੇ ਵਿਚ ਲੈ ਆਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਬਰ ਜਨਾਹ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਕਾਮ ਰਿਹਾ ਹੈ | ਇਸ ਮੌਕੇ ਸਰਬਜੀਤ ਸਿੰਘ ਬਾਠ ਧੀਰਪੁਰ ਸਕੱਤਰ ਜਰਨਲ ਜ਼ਿਲ੍ਹਾ, ਅਮਰੀਕ ਸਿੰਘ ਮੀਤ ਪ੍ਰਧਾਨ ਨਡਾਲਾ, ਜਸਵਿੰਦਰ ਸਿੰਘ ਮਾਨਾਂ ਤਲਵੰਡੀ ਮੀਤ ਪ੍ਰਧਾਨ ਜ਼ਿਲ੍ਹਾ, ਬਲਜੀਤ ਸਿੰਘ ਰਾਵਾਂ, ਸਤਨਾਮ ਸਿੰਘ ਰਾਏਪੁਰ, ਮਨਿੰਦਰ ਪਾਲ ਸਿੰਘ ਤਲਵੰਡੀ, ਅਵਤਾਰ ਸਿੰਘ, ਦਸੋਂਧਾ ਸਿੰਘ, ਸ਼ਮਸ਼ੇਰ ਸਿੰਘ ਮਕਸੂਦਪੁਰ, ਲਖਵੀਰ ਸਿੰਘ ਲੱਖੀ, ਗੁਰਵਿੰਦਰ ਸਿੰਘ ਤੂਰ, ਜਸਵਿੰਦਰ ਸਿੰਘ ਤਲਵੰਡੀ, ਬੀਬੀ ਮਨਜੀਤ ਕੌਰ, ਰਾਜ ਕੌਰ ਬਲਾਕ ਪ੍ਰਧਾਨ ਨਡਾਲਾ, ਸੁਖਵਿੰਦਰ ਕੌਰ ਮੀਤ ਪ੍ਰਧਾਨ, ਨਰਿੰਦਰ ਕੌਰ, ਕੈਲਾਸ਼ ਕੌਰ, ਪ੍ਰਵੀਨ ਕੌਰ, ਹਰਵਿੰਦਰ ਕੌਰ, ਅਜੀਤ ਸਿੰਘ ਸੁਸਾਇਟੀ ਪ੍ਰਧਾਨ, ਅਵਤਾਰ ਸਿੰਘ ਰਾਵਾਂ, ਸਤਪਾਲ ਸਿੰਘ ਬਲਾਕ ਪ੍ਰਧਾਨ ਢਿਲਵਾਂ, ਨਿਸ਼ਾਨ ਸਿੰਘ ਰਾਵਾਂ, ਅਵਤਾਰ ਸਿੰਘ ਰਾਵਾਂ ਆਦਿ ਕਿਸਾਨ ਹਾਜ਼ਰ ਸਨ |