20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਭੁਲੱਥ ਦੁਕਾਨਦਾਰ ਯੂਨੀਅਨ ਤੇ ਕਿਸਾਨ ਜਥੇਬੰਦੀਆਂ ਦੀ ਐਸ.ਡੀ.ਓ. ਸੀਵਰੇਜ ਬੋਰਡ ਕਰਤਾਰਪੁਰ ਨਾਲ ਮੀਟਿੰਗ

ਅਜੀਤ ਡੈਸਕ 25-11-2025
ਭੁਲੱਥ, 24 ਨਵੰਬਰ (ਮਨਜੀਤ ਸਿੰਘ ਰਤਨ)-ਕਰਤਾਰਪੁਰ ਸ਼ਹਿਰ ਦੇ ਸੀਵਰੇਜ ਦੇ ਨਿਕਾਸੀ ਪਾਈਪ ਜੋ ਕਿ ਮੇਨ ਭੁਲੱਥ ਕਰਤਾਰਪੁਰ ਸੜਕ 'ਤੇ ਵਿਭਾਗ ਵਲੋਂ ਪਾਏ ਜਾ ਰਹੇ ਸਨ ਤੇ ਇਸ ਸੜਕ ਦੀ ਪੁਟਾਈ ਕਾਰਨ 31 ਜਨਵਰੀ 2026 ਤੱਕ ਬੰਦ ਕੀਤੀ ਜਾ ਰਹੀ ਸੀ, ਜਿਸ ਦੇ ਸਬੰਧ ਵਿਚ ਭੁਲੱਥ ਤੇ ਇਸ ਦੇ ਆਸ ਪਾਸ ਦੇ ਪਿੰਡਾਂ ਨੂੰ ਟ੍ਰੈਫ਼ਿਕ ਸੰਬੰਧੀ ਆਉਣ ਵਾਲੀਆਂ ਸਮੱਸਿਆ ਦੇ ਸੰਬੰਧ ਸਮੂਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿਟਾਂ, ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ, ਚਰਨਜੀਤ ਸਿੰਘ ਕਾਲਾ ਖੇੜਾ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਕਸਬਾ ਭੁਲੱਥ ਤੇ ਹੋਰ ਪਿੰਡਾਂ ਤੇ ਇਲਾਕੇ ਦੇ ਸਮੂਹ ਦੁਕਾਨਦਾਰ, ਵਪਾਰੀ ਵਰਗ ਦੀ ਮੌਜੂਦਗੀ 'ਚ ਕਰਤਾਰਪੁਰ ਵਿਖੇ ਗੰਦੇ ਨਾਲੇ ਨਜ਼ਦੀਕ ਇੱਕ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਵਾਟਰ ਸਪਲਾਈ ਵਿਭਾਗ ਦੇ ਐਸ.ਡੀ.ਓ. ਦੀਪਕ ਸ਼ਰਮਾ ਅਤੇ ਉਨ੍ਹਾਂ ਦੇ ਨਾਲ ਹੋਰ ਕਰਮਚਾਰੀਆਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਲੋਕਾਂ ਵਲੋਂ ਪ੍ਰਸ਼ਾਸਨ ਦੇ ਧਿਆਨ ਵਿਚ ਇਹ ਲਿਆਂਦਾ ਗਿਆ ਕਿ ਜੋ ਸੀਵਰੇਜ ਵਿਭਾਗ ਕਰਤਾਰਪੁਰ ਵਲੋਂ ਗੰਦੇ ਨਾਲੇ ਤੱਕ ਸੀਵਰੇਜ ਪਾਉਣ ਲਈ ਕਰਤਾਰਪੁਰ ਵਿਖੇ ਭੁਲੱਥ ਰੋਡ ਨੂੰ ਅੱਜ 24 ਨਵੰਬਰ ਤੋਂ 31 ਜੁਲਾਈ 2026 ਤੱਕ ਬੰਦ ਕੀਤਾ ਜਾਣਾ ਸੀ ਇਸ ਸਬੰਧ 'ਚ ਇਸ ਮੀਟਿੰਗ ਵਿਚ ਗੰਭੀਰਤਾ ਨਾਲ ਵਿਚਾਰ ਚਰਚਾ ਕਰਕੇ ਬੁਲਾਰਿਆਂ ਨੇ ਆਪੋ ਆਪਣੇ ਪੱਖ ਰੱਖਦੇ ਹੋਏ ਕਿਹਾ ਕਿ ਭੁਲੱਥ ਤੋਂ ਕਰਤਾਰਪੁਰ ਜਾਂਦੀ ਮੁੱਖ ਸੜਕ ਨੂੰ ਦੋ ਮਹੀਨੇ ਤੋਂ ਵੱਧ ਸਮੇਂ ਲਈ ਬੰਦ ਕੀਤਾ ਜਾਣਾ ਬਹੁਤ ਚਿੰਤਾਜਨਕ ਵਿਸ਼ਾ ਹੈ | ਇਸ ਸੜਕ ਦੇ ਬੰਦ ਹੋਣ ਨਾਲ ਭੁਲੱਥ ਹਲਕੇ ਦੇ ਲੋਕ ਤੇ ਵਪਾਰੀ ਵਰਗ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਪੇਸ਼ ਆਉਣੀਆਂ ਹਨ | ਉਨ੍ਹਾਂ ਕਿਹਾ ਕਿ ਇਹ ਸੜਕ ਅੰਮਿ੍ਤਸਰ ਜਲੰਧਰ ਮੁੱਖ ਮਾਰਗ ਨੂੰ ਜਲੰਧਰ ਜੰਮੂ ਮੁੱਖ ਮਾਰਗ ਬਟਾਲਾ ਤੇ ਗੁਰਦਾਸਪੁਰ ਨਾਲ ਲਿੰਕ ਜੋੜਦੀ ਹੈ ਤੇ ਰੋਜ਼ਾਨਾ ਹਜ਼ਾਰਾਂ ਲੋਕ ਇਸ ਸੜਕ ਤੋਂ ਲੰਘਦੇ ਹਨ | ਇਸ ਦੇ ਬੰਦ ਹੋਣ ਜਾਣ ਤੇ ਇਲਾਕੇ ਦੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ | ਇਸ ਇਸ ਮੌਕੇ ਮੰਗ ਕਰਦੇ ਹੋਏ ਕਿਹਾ ਕਿ ਇੱਥੇ ਸੀਵਰੇਜ ਲਾਈਨ ਪੁੱਟਣ ਸਮੇਂ ਸੜਕ ਦੀ ਇੱਕ ਸਾਈਡ ਚਾਲੂ ਹਾਲਤ ਵਿਚ ਰੱਖੀ ਜਾਵੇ ਤਾਂ ਜੋ ਆਵਾਜਾਈ ਵੀ ਚੱਲਦੀ ਰਹਿ ਸਕੇ | ਇਸ ਮੌਕੇ ਸੀਵਰੇਜ ਵਿਭਾਗ ਕਰਤਾਰਪੁਰ ਦੇ ਐਸ.ਡੀ.ਓ. ਦੀਪਕ ਸ਼ਰਮਾ ਜੋ ਕਿ ਆਪਣੇ ਕਰਮਚਾਰੀਆਂ ਨਾਲ ਮੀਟਿੰਗ ਵਿਚ ਪਹੁੰਚੇ ਸਨ ਉਨ੍ਹਾਂ ਨੇ ਕਿਸਾਨ ਯੂਨੀਅਨ ਦੁਕਾਨਦਾਰਾਂ ਤੇ ਭੁਲੱਥ ਇਲਾਕੇ ਦੇ ਲੋਕਾਂ ਦੀ ਦਲੀਲ ਸੁਣੀ ਤੇ ਭਰੋਸਾ ਦਿੱਤਾ ਕਿ ਇਹ ਸੜਕ ਅੱਜ ਤੋਂ ਬੰਦ ਨਹੀਂ ਕੀਤੀ ਜਾਵੇਗੀ ਇਸ ਸਬੰਧੀ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਤੁਹਾਨੂੰ ਸੂਚਿਤ ਕੀਤਾ ਜਾਵੇਗਾ ਅਤੇ ਫਿਰ ਦੁਬਾਰਾ ਇੱਕ ਮੀਟਿੰਗ ਬੁਲਾਈ ਜਾਵੇਗੀ | ਇਸ ਮੌਕੇ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਪ੍ਰਧਾਨ ਬਾਰ ਐਸੋਸੀਏਸ਼ਨ ਭੁਲੱਥ, ਸਤਿੰਦਰ ਸਿੰਘ ਮੱਲੀਆਂ ਪੰਜਾਬ ਕਮੇਟੀ, ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ, ਸੂਰਤ ਸਿੰਘ ਕੁੱਦੋਵਾਲ, ਸੁਖਵੰਤ ਸਿੰਘ ਤੱਖਰ ਸੀਨੀਅਰ ਅਕਾਲੀ ਆਗੂ ਭੁਲੱਥ, ਡਾਕਟਰ ਮਾਨ ਸਿੰਘ, ਗੁਰਮੇਲ ਸਿੰਘ ਖੱਸਣ, ਬਲਵੀਰ ਸਿੰਘ ਖੱਸਣ, ਨਿਰਮਲ ਸਿੰਘ ਖੱਸਣ, ਜੋਗਿੰਦਰ ਸਿੰਘ ਬਾਗੜੀਆਂ, ਲਕਸ਼ ਚੌਧਰੀ ਸਾਬਕਾ ਕੌਂਸਲਰ, ਪਵਨ ਸਿੰਘ ਭੁਲੱਥ, ਸੰਦੀਪ ਕੰਡਾ, ਰਾਹੁਲ ਮਗਲਾਨੀ, ਪਰਮਜੀਤ ਸਿੰਘ ਖੁਰਾਣਾ, ਦੇਵ ਬੱਬਰ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਪਿ੍ੰਸੀਪਲ ਵਰਿਆਮ ਸਿੰਘ ਦਾ ਦਿਹਾਂਤ, ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ ਇਬਰਾਹੀਮਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਨਡਾਲਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।