15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕੇਂਦਰੀ ਜੇਲ੍ਹ ਦੇ ਹਵਾਲਾਤੀ ਪਾਸੋਂ ਨਸ਼ੀਲਾ ਪਦਾਰਥ, ਤੰਬਾਕੂ ਤੇ ਬੀੜੀਆਂ ਬਰਾਮਦ

ਅਜੀਤ ਡੈਸਕ 06-12-2025
ਕਪੂਰਥਲਾ, 5 ਦਸੰਬਰ (ਸਡਾਨਾ)-ਜੇਲ੍ਹ ਵਿਚ ਬੰਦ ਹਵਾਲਾਤੀ ਦੇ ਸਮਾਨ ਵਿਚੋਂ ਨਸ਼ੀਲਾ ਪਦਾਰਥ, ਤੰਬਾਕੂ, ਤੇ ਬੀੜੀਆਂ ਬਰਾਮਦ ਹੋਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਹਵਾਲਾਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਨਿਰਪਦੀਪ ਸਿੰਘ ਨੇ ਦੱਸਿਆ ਕਿ ਹਵਾਲਾਤੀ ਯੁਵਰਾਜ ਸਿੰਘ ਦਾ ਪਿਤਾ ਉਸ ਨੂੰ ਮਿਲਣ ਲਈ ਆਇਆ ਤੇ ਉਸ ਵਲੋਂ ਲਿਆਂਦੇ ਕੱਪੜਿਆਂ ਨੂੰ ਜੇਲ੍ਹ ਦੇ ਗੇਟ 'ਤੇ ਰੱਖ ਦਿੱਤਾ ਗਿਆ, ਜਦੋਂ ਹਵਾਲਾਤੀ ਯੁਵਰਾਜ ਸਿੰਘ ਦੇ ਸਾਹਮਣੇ ਉਸ ਦਾ ਸਮਾਨ ਜਾਂਚਿਆ ਗਿਆ ਤਾਂ ਉਸ ਵਿਚੋਂ 25 ਗ੍ਰਾਮ ਨਸ਼ੀਲਾ ਪਦਾਰਥ, 114 ਗ੍ਰਾਮ ਤੰਬਾਕੂ ਤੇ 83 ਖੁੱਲ੍ਹੀਆਂ ਬੀੜੀਆਂ ਬਰਾਮਦ ਹੋਈਆਂ, ਜਿਸ ਸਬੰਧੀ ਥਾਣਾ ਕੋਤਵਾਲੀ ਪੁਲਿਸ ਨੇ ਹਵਾਲਾਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ |
ਪਿਛਲੀ ਖ਼ਬਰ ਕੇਂਦਰੀ ਜੇਲ੍ਹ 'ਚ ਮਾਮੂਲੀ ਤਕਰਾਰ ਉਪਰੰਤ ਜੇਲ੍ਹ 'ਚ ਬੰਦ 2 ਸਕੇ ਭਰਾਵਾਂ ਦੀ ਕੁੱਟਮਾਰ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕੇਂਦਰ ਖ਼ਿਲਾਫ਼ ਡਡਵਿੰਡੀ ਰੇਲਵੇ ਲਾਈਨ ਉੱਤੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।