14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਲਾਕ ਸੰਮਤੀ ਜ਼ੋਨ 3 ਭੌਰ ਤੋਂ ਸੰਤੋਖ ਸਿੰਘ ਭੌਰ ਕਾਂਗਰਸ ਵਲੋਂ ਚੋਣ ਮੈਦਾਨ 'ਚ ਉੱਤਰੇ

ਅਜੀਤ ਡੈਸਕ 06-12-2025
ਡਡਵਿੰਡੀ, 5 ਦਸੰਬਰ (ਦਿਲਬਾਗ ਸਿੰਘ ਝੰਡ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਬਲਾਕ ਸੰਮਤੀ ਦੇ ਜ਼ੋਨ ਨੰਬਰ 3 ਭੌਰ ਤੋਂ ਕਾਂਗਰਸ ਪਾਰਟੀ ਵੱਲੋਂ ਸੰਤੋਖ ਸਿੰਘ ਭੌਰ ਚੋਣ ਮੈਦਾਨ ਵਿਚ ਉੱਤਰੇ ਹਨ | ਜ਼ਿਕਰਯੋਗ ਹੈ ਕਿ ਜ਼ੋਨ ਨੰਬਰ 3 ਭੌਰ ਅਧੀਨ ਹਲਕੇ ਦੇ ਪਿੰਡ ਭੌਰ, ਮੋਖ਼ੇ, ਸੁਲਤਾਨਪੁਰ ਰੂਰਲ, ਡੇਰਾ ਸੈਦਾਂ, ਮੁਹੱਬਲੀਪੁਰ, ਫੌਜੀ ਕਲੋਨੀ ਮੁਹੱਬਲੀਪੁਰ ਸਮੇਤ ਹਲਕੇ ਦੇ 6 ਪਿੰਡ ਆਉਂਦੇ ਹਨ | ਭੌਰ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਪਰ ਚੋਣ ਲੜ ਰਹੇ ਸੰਤੋਖ ਸਿੰਘ ਭੌਰ ਨੇ ਜ਼ੋਨ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਸਾਧਨਾ ਸ਼ੁਰੂ ਕਰ ਦਿੱਤਾ ਹੈ | ਇਸ ਮੌਕੇ ਗੱਲਬਾਤ ਕਰਦਿਆਂ ਸੰਤੋਖ ਸਿੰਘ ਭੌਰ ਨੇ ਕਿਹਾ ਕਿ ਇਲਾਕੇ ਅੰਦਰ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਵਜੂਦ ਹੈ ਅਤੇ ਲੋਕਾਂ ਵਿਚ ਬਹੁਤ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਉਨ•ਾਂ ਕਿਹਾ ਕਿ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਵਿਚ ਜ਼ੋਨ 3 ਭੌਰ ਤੋਂ ਬਲਾਕ ਸੰਮਤੀ ਦੀ ਚੋਣ ਵੱਡੀ ਲੀਡ ਨਾਲ ਜਿੱਤਣਗੇ |
ਪਿਛਲੀ ਖ਼ਬਰ ਬਸਪਾ ਆਗੂਆਂ ਵਲੋਂ ਸਮੂਹ ਬਸਪਾ ਵਰਕਰਾਂ ਨੂੰ ਉਮੀਦਵਾਰਾਂ ਦੇ ਹੱਕ ਵਿਚ ਜੁਟਣ ਦੀ ਅਪੀਲ ਅਗਲੀ ਖ਼ਬਰ ਕਾਂਗਰਸੀ ਉਮੀਦਵਾਰਾਂ ਦੇ ਪੇਪਰ ਰੱਦ ਹੋਣ 'ਤੇ ਵਿਧਾਇਕ ਖਹਿਰਾ ਨੇ ਸਟੇਟ ਇਲੈੱਕਸ਼ਨ ਕਮਿਸ਼ਨਰ ਨੂੰ ਲਿਖਿਆ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।