14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਾਂਗਰਸੀ ਉਮੀਦਵਾਰਾਂ ਦੇ ਪੇਪਰ ਰੱਦ ਹੋਣ 'ਤੇ ਵਿਧਾਇਕ ਖਹਿਰਾ ਨੇ ਸਟੇਟ ਇਲੈੱਕਸ਼ਨ ਕਮਿਸ਼ਨਰ ਨੂੰ ਲਿਖਿਆ ਪੱਤਰ

ਅਜੀਤ ਡੈਸਕ 06-12-2025
ਨਡਾਲਾ, 5 ਦਸੰਬਰ (ਰਘਬਿੰਦਰ ਸਿੰਘ)-ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਦੇ ਪੰਜ ਜ਼ੋਨਾਂ ਤੋਂ ਪੇਪਰ ਰੱਦ ਹੋਣ ਤੇ ਜਿੱਥੇ ਅੱਜ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਉੱਥੇ ਉਨ•ਾਂ ਸਟੇਟ ਇਲੈੱਕਸ਼ਨ ਕਮਿਸ਼ਨ ਰਾਜ ਕਮਲ ਨੂੰ ਸ਼ਿਕਾਇਤ ਕਰਦਿਆਂ ਇੱਕ ਪੱਤਰ ਵੀ ਲਿਖਿਆ ਜਿਸ ਵਿਚ ਉਨ•ਾਂ ਲਿਖਿਆ ਕਿ ਮੈਨੂੰ ਇਹ ਸ਼ਿਕਾਇਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਭੁਲੱਥ ਦੇ ਆਰ ਓ ਅਤੇ ਏ ਆਰ ਓ ਨੇ ਸਿਆਸੀ ਦਬਾਅ ਹੇਠ ਆ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ 5 ਨੋਮੀਨੇਸ਼ਨ ਪੇਪਰ ਰੱਦ ਕਰ ਦਿੱਤੇ ਹਨ ਜਿਨ•ਾਂ ਵਿਚ ਪੂਰਨ ਸਿੰਘ- ਜ਼ੋਨ 17 ਲੱਖਣ ਕੇ ਪੱਡੇ, ਜੋਬਨ ਸਿੰਘ ਅਤੇ ਗੁਰਜੀਤ ਸਿੰਘ, ਉਮੀਦਵਾਰ-ਜ਼ੋਨ 18 ਚੱਕੋਕੀ, ਹਰਦੇਵ ਸਿੰਘ ਅਤੇ ਕਮਲਜੀਤ ਕੌਰ ਉਮੀਦਵਾਰ-ਜ਼ੋਨ 10 ਨੰਗਲ ਲੁਬਾਣਾ, ਰਜਿੰਦਰ ਕੌਰ ਉਮੀਦਵਾਰ-ਜ਼ੋਨ 21 ਪੱਡੇ ਬੇਟ ਸ਼ਾਮਿਲ ਹਨ ਖਹਿਰਾ ਨੇ ਸ਼ਿਕਾਇਤ ਕਰਦਿਆਂ ਲਿਖਿਆ ਉਪਰੋਕਤ ਅਧਿਕਾਰੀਆਂ ਨੇ ਸ਼ਾਮ 5:30 ਵਜੇ ਸੂਚੀ ਤਾਂ ਲਗਾ ਦਿੱਤੀ ਪਰ ਦਫ਼ਤਰ ਤੋਂ ਨੋਮੀਨੇਸ਼ਨ ਰੱਦ ਕਰਨ ਸਬੰਧੀ ਕਿਸੇ ਹੁਕਮ ਜਾਂ ਕਾਰਨ ਦੱਸੇ ਬਿਨਾ ਚੋਰਾਂ ਵਾਂਗ ਨਿਕਲ ਗਏ, ਜਦੋਂ ਮੈਂ ਇਹ ਸ਼ਿਕਾਇਤ ਕਰ ਰਿਹਾ ਹਾਂ, ਉਸ ਸਮੇਂ ਤਕ ਆਰ.ਓ.-ਕਮ-ਏ.ਡੀ.ਸੀ. ਕਪੂਰਥਲਾ ਨੇ ਅਜੇ ਤੱਕ ਭੁਲੱਥ ਹਲਕੇ ਨਾਲ ਸੰਬੰਧਿਤ ਜ਼ਿਲ•ਾ ਪ੍ਰੀਸ਼ਦ ਦੇ 3 ਜ਼ੋਨਾਂ ਦੀ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਨਹੀਂ ਕੀਤੀ | ਤੇ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਸਬੰਧਿਤ ਆਰ ਓ ਨੂੰ ਤੁਰੰਤ ਆਦੇਸ਼ ਕਰੋ ਕਿ ਉਹ ਸਾਨੂੰ ਰੱਦਗੀ ਦੇ ਹੁਕਮ ਜਾਰੀ ਕਰਨ, ਤਾਂ ਜੋ ਅਸੀਂ ਪੰਜਾਬ ਅਤੇ ਹਰਿਆਣਾ ਦੇ ਮਾਣਯੋਗ ਹਾਈ ਕੋਰਟ ਦਾ ਰੁੱਖ ਕਰ ਸਕੀਏ | ਮੈਂ ਤੁਹਾਡੇ ਤੁਰੰਤ ਜਵਾਬ ਦੀ ਉਡੀਕ ਕਰ ਰਿਹਾ ਹਾਂ ਤਾਂ ਜੋ ਅਸੀਂ ਸਮੇਂ ਸਿਰ ਇਨਸਾਫ਼ ਲਈ ਅਦਾਲਤ ਜਾ ਸਕੀਏ |
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ 3 ਭੌਰ ਤੋਂ ਸੰਤੋਖ ਸਿੰਘ ਭੌਰ ਕਾਂਗਰਸ ਵਲੋਂ ਚੋਣ ਮੈਦਾਨ 'ਚ ਉੱਤਰੇ ਅਗਲੀ ਖ਼ਬਰ ਕਾਂਗਰਸ ਪਾਰਟੀ ਵੱਡੇ ਫ਼ਰਕ ਨਾਲ ਜਿੱਤੇਗੀ ਚੋਣਾਂ- ਧਰਮਸੋਤ, ਨਿੱਕੂ, ਖਨੌੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।