14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਾਂਗਰਸ ਪਾਰਟੀ ਵੱਡੇ ਫ਼ਰਕ ਨਾਲ ਜਿੱਤੇਗੀ ਚੋਣਾਂ- ਧਰਮਸੋਤ, ਨਿੱਕੂ, ਖਨੌੜਾ

ਅਜੀਤ ਡੈਸਕ 06-12-2025
ਨਾਭਾ, 5 ਦਸੰਬਰ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੇ ਨਾਲ-ਨਾਲ ਨਾਭਾ ਹਲਕੇ ਵਿਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕਾਂਗਰਸ ਪਾਰਟੀ ਵਿਰੋਧੀਆਂ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਜਿੱਤ ਦਰਜ ਕਰਾਏਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਜਸਦੀਪ ਸਿੰਘ ਨਿੱਕੂ ਕਾਕਾ ਤੇ ਮਹੰਤ ਹਰਵਿੰਦਰ ਸਿੰਘ ਖਨੌੜਾ ਸਾਬਕਾ ਸੂਬਾ ਚੇਅਰਮੈਨ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਾਂਗਰਸ ਸਰਕਾਰ ਸਮੇਂ ਕਰਵਾਏ ਗਏ ਪਿੰਡਾਂ ਦੇ ਰਿਕਾਰਡਤੋੜ ਵਿਕਾਸ ਕਾਰਜਾਂ ਨੂੰ ਲੈ ਕੇ ਹਲਕੇ ਅੰਦਰ ਇਹ ਚੋਣਾਂ ਲੜ ਰਹੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਾਰ ਦੇ ਡਰੋਂ ਬੌਖਲਾਹਟ ਵਿਚ ਆ ਕੇ ਧੱਕੇਸ਼ਾਹੀਆਂ 'ਤੇ ਉਤਰ ਆਈ ਹੈ ਜਿਸ ਦਾ ਪੰਜਾਬ ਦੇ ਲੋਕ ਵੋਟਾਂ ਦੇ ਰਾਹੀਂ 'ਆਪ' ਪਾਰਟੀ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ | ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦਾ ਆਪਣੇ ਮਨ ਵਿਚ ਡਰ ਭੈਅ ਨਾ ਰੱਖਣ ਕਿਉਂਕਿ ਸਮੁੱਚੀ ਕਾਂਗਰਸ ਪਾਰਟੀ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ | ਇਸ ਮੌਕੇ ਮਨਜਿੰਦਰ ਸਿੰਘ ਜਿੰਦਰੀ, ਸਹਿਜਵੀਰ ਸਿੰਘ ਚੱਠਾ, ਕੁਲਬੀਰ ਸਿੰਘ ਠੇਕੇਦਾਰ ਆਦਿ ਮੌਜੂਦ ਸਨ |
ਨਾਮਜ਼ਦਗੀ ਪੱਤਰ ਖੋਹਣ ਵਾਲਿਆਂ ਵਿਰੁੱਧ 'ਝਪਟਮਾਰ' ਦੇ ਮੁਕੱਦਮੇ ਦਰਜ
ਸਮਾਣਾ, 5 ਦਸੰਬਰ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਬਲਾਕ ਸੰਮਤੀ ਸਮਾਣਾ ਦੀਆਂ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਦੋ ਹਲਕਿਆਂ ਤੋਂ ਵਿਰੋਧੀ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਪਾੜਨ ਦੀਆਂ ਘਟਨਾਵਾਂ ਦੇ ਸੰਬੰਧ ਵਿਚ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ | ਜ਼ਿਕਰਯੋਗ ਹੈ ਕਿ ਇਸ ਸੰਬੰਧੀ ਖ਼ਬਰ 'ਅਜੀਤ' ਵਿਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਈ ਸੀ | ਥਾਣਾ ਮੁਖੀ ਇੰਸਪੈਕਟਰ ਵਿਨਰਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸ਼ਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸੰਬੰਧ ਵਿਚ ਤਹਿਸੀਲ ਚੌਂਕ ਸਮਾਣਾ ਮੌਜੂਦ ਸੀ | ਉਨ੍ਹਾਂ ਨੂੰ ਇਤਲਾਹ ਮਿਲੀ ਕਿ ਐੱਸ.ਡੀ.ਐੱਮ. ਦਫ਼ਤਰ ਸਮਾਣਾ ਵਿਚ ਬਲਾਕ ਸੰਮਤੀ ਚੋਣਾਂ-2025 ਦੀਆਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਸਨ | ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਅਤੇ ਵਰਕਰ ਮੌਜੂਦ ਸਨ ਤਾਂ ਇਕ ਨਾਮਾਲੂਮ ਵਿਅਕਤੀ ਪਾਸੋਂ ਨਾਮਜ਼ਦਗੀ ਪੱਤਰ ਫਾਈਲ ਨੂੰ ਕਥਿਤ ਦੋਸ਼ੀ ਹਰਦੀਪ ਸਿੰਘ ਵਾਸੀ ਪਿੰਡ ਕਮਾਲਪੁਰ ਖੋਹ ਕਰਕੇ ਲੈ ਗਿਆ | ਇਸ ਤਰ੍ਹਾਂ ਸਹਾਇਕ ਥਾਣੇਦਾਰ ਗੁਰਬਖ਼ਸ਼ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸੰਬੰਧ ਵਿਚ ਐੱਸ.ਡੀ.ਐੱਮ. ਦਫ਼ਤਰ ਸਮਾਣਾ ਮੌਜੂਦ ਸੀ ਤਾਂ ਜਗਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਥਾਣਾ ਸਦਰ ਸਮਾਣਾ ਦੇ ਨਾਮਜ਼ਦਗੀ ਪੱਤਰ ਫਾਈਲ ਨੂੰ ਇਕ ਨਾਮਾਲੂਮ ਵਿਅਕਤੀ ਖੋਹ ਕਰਕੇ ਲੈ ਗਿਆ | ਪੁਲਿਸ ਨੇ ਦੋਵਾਂ ਮਾਮਲਿਆਂ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰਾਂ ਦੇ ਪੇਪਰ ਰੱਦ ਹੋਣ 'ਤੇ ਵਿਧਾਇਕ ਖਹਿਰਾ ਨੇ ਸਟੇਟ ਇਲੈੱਕਸ਼ਨ ਕਮਿਸ਼ਨਰ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਕਾਂਗਰਸ ਨੇ ਪਟਿਆਲਾ ਦਿਹਾਤੀ ਦੀਆਂ ਸਮੁੱਚੀਆਂ 17 ਸੀਟਾਂ 'ਤੇ ਨਾਮਜ਼ਦਗੀ ਕੀਤੀ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।