14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸਰਕਾਰੀ ਥਾਂ ’ਤੇ ਭੂਮਾਫੀਆ ਦੀ ਪੈਨੀ ਨਜ਼ਰ, ਨਗਰ ਕੌਂਸਲ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ’ਚ, ਕਾਰਵਾਈ ਜ਼ੀਰੋ ਸਰਕਾਰੀ ਥਾਂ ’ਤੇ ਕਬਜ਼ਾ ਕਰਕੇ ਲੱਖਾਂ ਦੀ ਜਾਇਦਾਦ ’ਤੇ ਕੀਤਾ ਕਬਜ਼ਾ

ਰਾਜਪੁਰਾ, 13 ਅਗਸਤ (ਰਣਜੀਤ ਸਿੰਘ)-ਸਥਾਨਿਕ ਸ਼ਹਿਰ ਵਿਚ ਨਿਯਮਾਂ ਨੂੰ ਤਾਰ-ਤਾਰ ਕਰਕੇ ਕਮਰਸ਼ੀਅਲ ਦੀ ਆੜ ਵਿਚ ਲੱਖਾਂ ਰੁਪਏ ਦੀ ਸਰਕਾਰੀ ਜਾਇਦਾਦ ’ਤੇ ਕਥਿਤ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਸ਼ਹਿਰ ਵਾਸੀਆਂ ਤੇ ਖ਼ਾਸ ਕਰਕੇ ਜਾਗਰੂਕ ਸ਼ਹਿਰੀਆਂ ਦੇ ਅੰਦਰ ਇਸ ਧਾਂਦਲੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਰਾਜਪੁਰਾ ਵਿਖੇ ਕਿ੍ਸ਼ਨਾ ਮਾਰਕੀਟ ਦੇ ਨੇੜੇ ਕੀਤੀ ਜਾ ਰਹੀ ਨਾਜਾਇਜ਼ ਉਸਾਰੀ। ਤਸਵੀਰ : ਰਣਜੀਤ ਸਿੰਘ 14-08-2026
ਰਾਜਪੁਰਾ, 13 ਅਗਸਤ (ਰਣਜੀਤ ਸਿੰਘ)-ਸਥਾਨਿਕ ਸ਼ਹਿਰ ਵਿਚ ਨਿਯਮਾਂ ਨੂੰ ਤਾਰ-ਤਾਰ ਕਰਕੇ ਕਮਰਸ਼ੀਅਲ ਦੀ ਆੜ ਵਿਚ ਲੱਖਾਂ ਰੁਪਏ ਦੀ ਸਰਕਾਰੀ ਜਾਇਦਾਦ ’ਤੇ ਕਥਿਤ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਸ਼ਹਿਰ ਵਾਸੀਆਂ ਤੇ ਖ਼ਾਸ ਕਰਕੇ ਜਾਗਰੂਕ ਸ਼ਹਿਰੀਆਂ ਦੇ ਅੰਦਰ ਇਸ ਧਾਂਦਲੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੀ ਘੁਰਕੀ ਸਿਰਫ਼ ਕਮਜ਼ੋਰ ਵਿਅਕਤੀਆਂ ’ਤੇ ਹੀ ਚੱਲਦੀ ਹੈ। ਤਕੜੇ ਵੱਲ ਨੂੰ ਸਰਕਾਰੀ ਘੁਰਕੀ ਦਾ ਪਾਣੀ ਨਹੀਂ ਚੜ੍ਹਦਾ। ਜਾਣਕਾਰੀ ਮੁਤਾਬਿਕ ਇੱਥੋਂ ਦੀ ਕਿ੍ਸ਼ਨਾ ਮਾਰਕੀਟ ਵਿਚ ਇਕ ਵਿਅਕਤੀ ਵਲੋਂ ਡਬਲ ਸਟੋਰੀ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਮਲਕੀਤ ਵਾਲੀ ਥਾਂ ਦੇ ਨਾਲ ਹੀ ਸਰਕਾਰੀ ਥਾਂ ਹੁੰਦੀ ਹੈ। ਉਸ ਵਿਅਕਤੀ ਵਲੋਂ ਆਪਣੀ ਮਲਕੀਅਤੀ ਵਾਲੀ ਸਰਕਾਰੀ ਥਾਂ ’ਤੇ ਕਬਜ਼ਾ ਕਰਕੇ ਨਗਰ ਕੌਂਸਲ ਨੂੰ ਲੱਖਾਂ ਰੁਪਏ ਦਾ ਵਿੱਤੀ ਚੂਨਾ ਲਾਇਆ ਜਾ ਰਿਹਾ ਹੈ। ਇਸ ਥਾਂ ’ਤੇ ਪਹਿਲਾਂ ਵੈਸੇ ਹੀ ਆਰਜ਼ੀ ਤੌਰ ’ਤੇ ਪਿੱਲਰ ਬਣਾ ਲਿਆ ਸੀ। ਜਦੋਂ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਸਰਕਾਰੀ ਥਾਂ ’ਤੇ ਕਥਿਤ ਕਬਜ਼ਾ ਕਰਕੇ ਉਸ ਥਾਂ ਨੂੰ ਆਪਣੀ ਥਾਂ ਦੇ ਨਾਲ ਮਿਲਾ ਲਿਆ ਹੈ ਅਤੇ ਇਸ ਤਰ੍ਹਾਂ ਕਰਕੇ ਲੱਖਾਂ ਰੁਪਏ ਦੇ ਮੁੱਲ ਦੀ ਜਾਇਦਾਦ ਤੇ ਉਸਾਰੀ ਸ਼ੁਰੂ ਕਰ ਦਿੱਤੀ ਹੈ। ਇਹ ਸਾਰਾ ਕੁੱਝ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਨੱਕ ਹੇਠ ਹੋ ਰਿਹਾ ਹੈ ਪਰ ਅਧਿਕਾਰੀ ਆਪਣੀਆਂ ਅੱਖਾਂ ’ਤੇ ਪੱਟੀ ਬੰਨੀ ਬੈਠੇ ਹਨ। ਸਾਰਾ ਕੁੱਝ ਚਿੱਟੇ ਦਿਨ ਵਾਂਗ ਸਾਫ਼ ਵਿਖਾਈ ਦੇ ਰਿਹਾ ਹੈ ਪਰ ਇਸ ਦੇ ਬਾਵਜੂਦ ਕਾਰਵਾਈ ਜ਼ੀਰੋ ਹੈ। ਇਸ ਦੇ ਨਾਲ ਹੀ ਨਗਰ ਕੌਂਸਲ ਵਲੋਂ ਸ਼ਹਿਰ ਵਿਚ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਏ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ। ਸ਼ਹਿਰ ਵਿਚ ਜਿੰਨੇ ਮੂੰਹ ਉਨੀਆਂ ਹੀ ਗੱਲਾਂ ਲੋਕੀ ਕਰ ਰਹੇ ਹਨ ਅਤੇ ਇਹਨਾਂ ਗੱਲਾਂ ਨਾਲ ਨਗਰ ਕੌਂਸਲ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਕਈ ਸ਼ਹਿਰ ਵਾਸੀਆਂ ਨੇ ਆਪਣਾ ਨਾਂਅ ਨਾ ਲਿਖਣ ਦੀ ਸ਼ਰਤ ਤੇ ਕਿਹਾ ਕਿ ਇਸ ਵਿਚ ਜਾਂ ਤਾਂ ਅਧਿਕਾਰੀ ਆਪਣੀ ਡਿਊਟੀ ਪ੍ਰਤੀ ਅਣਗਹਿਲੀ ਵਰਤ ਰਹੇ ਹਨ ਅਤੇ ਜਾ ਫਿਰ ਇਸ ਧਾਂਦਲੀ ਵਿਚ ਕਥਿਤ ਮਿਲੀਭੁਗਤ ਦੀ ਬੋਅ ਆ ਰਹੀ ਹੈ। ਇਸ ਨਾਲ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਹੋਣੇ ਲਾਜ਼ਮੀ ਹਨ। ਇਸ ਸੰਬੰਧੀ ਕਾਰਜਸਾਧਕ ਅਫ਼ਸਰ ਅਵਤਾਰ ਚੰਦ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ।
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਦੀ ਸ਼ਾਦੀਪੁਰ ਤੇ ਦਦਹੇੜਾ ਨੇ ਕੀਤੀ ਸਖ਼ਤ ਨਿੰਦਾ ਅਗਲੀ ਖ਼ਬਰ ‘ ਆਪ’ ਦੇ ਜ਼ਿਲ੍ਹਾ ਮੀਤ ਪ੍ਰਧਾਨ ਦੀ ਸੜਕ ਹਾਦਸੇ ’ਚ ਹੋਈ ਮੌਤ ਕਾਰਨ ਅਤਾਲਾਂ ਪਿੰਡ ’ਚ ਸੋਗ ਦੀ ਲਹਿਰ ਜ਼ਖ਼ਮੀ ਹੋਏ 2 ਸਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।