ਪਟਿਆਲਾ, 13 ਅਗਸਤ (ਅ.ਬ.)-ਪੰਜਾਬ ਦੀ ਧਰਤੀ ਨੇ ਅਨੇਕਾਂ ਮਹਾਨ ਖਿਡਾਰੀ ਪੈਦਾ ਕੀਤੇ ਹਨ। ਇਸ ਧਰਤੀ ਨੇ ਕਲਾਕਾਰ ਵੀ ਕਮਾਲ ਦੇ ਪੈਦਾ ਕੀਤੇ ਹਨ। ਅੱਜ ਦੇ ਸਮੇਂ ਵਿਚ ਖੇਡਾਂ ਵੱਲ ਪ੍ਰੇਰਿਤ ਕਰਨਾ ਇਕ ਸ਼ਲਾਘਾਯੋਗ ਉਪਰਾਲਾ ਹੈ। ਇਸ ਲੜੀ ਨੂੰ ਅੱਗੇ ਤੋਰਨ ਦਾ ਉਪਰਾਲਾ ਸੰਗਤ ਦੇ ਸਹਿਯੋਗ ਨਾਲ ਸੰਤ ਬਾਬਾ ਮਨਮੋਹਨ ਸਿੰਘ ਬਰਨ ਨੇ ਕੀਤਾ। ਉਨ੍ਹਾਂ ਵਲੋਂ 14 ਅਗਸਤ ਨੂੰ ਬਾਰਨ ਪਟਿਆਲਾ ਵਿਖੇ ਕਬੱਡੀ ਲੀਗ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਮਹਾਨ ਟੂਰਨਾਮੈਂਟ ਵਿਚ ਉੱਚ ਕੋਟੀ ਦੀਆਂ ਟੀਮਾਂ ਭਾਗ ਲੈਣਗੀਆਂ। ਟੂਰਨਾਮੈਂਟ ’ਚ ਮਹਾਨ ਕਲਾਕਾਰ ਚਾਚਾ ਰੌਣਕੀ ਰਾਮ ਦੂਰਦਰਸ਼ਨ ਜਲੰਧਰ ਵਾਲੇ ਖਾਸ ਤੌਰ ’ਤੇ ਖਿੱਚ ਦਾ ਕੇਂਦਰ ਹੋਣਗੇ, ਜੋ ਆਪਣੀ ਰੌਣਕਾਂ ਭਰੀ ਕਲਾ ਨਾਲ ਰੌਣਕਾਂ ਲਾਉਣਗੇ। ਇਸ ਮੌਕੇ ਉਨ੍ਹਾਂ ਨਾਲ ਰੌਣਕਾਂ ਲਾਉਣ ਲਈ ਸਰਗਰਮ ਉਨ੍ਹਾਂ ਦੇ ਸਾਥੀ ਵੀ ਕਮਾਲ ਕਰਨਗੇ।