14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ 'ਤੇ ਵਿਧਾਇਕ ਖਹਿਰਾ ਨੇ ਸਰਕਾਰ 'ਤੇ ਕੱਢਿਆ ਗੁੱਸਾ

ਅਜੀਤ ਡੈਸਕ 06-12-2025
ਭੁਲੱਥ, 5 ਦਸੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਹਲਕਾ ਭੁਲੱਥ ਦੀ ਬਲਾਕ ਸੰਮਤੀ ਚੋਣਾਂ ਲਈ ਕੁੱਲ 89 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ, ਜਿਨ•ਾਂ ਚੋ 7 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਅਤੇ ਇਨ•ਾਂ ਰੱਦ ਹੋਏ 7 ਉਮੀਦਵਾਰਾਂ ਚੋ 6 ਕਾਂਗਰਸੀ ਤੇ 1 ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹੈ | ਦੇਰ ਸ਼ਾਮ ਤੱਕ ਤਹਿਸੀਲ ਕੰਪਲੈਕਸ ਵਿਚ ਆਪੋ-ਆਪਣੇ ਨਾਮਜ਼ਦਗੀ ਪੱਤਰ ਦੀ ਸਥਿਤੀ ਜਾਣਨ ਲਈ ਉਡੀਕ ਕਰਦੇ ਕਾਂਗਰਸੀ ਉਮੀਦਵਾਰਾਂ ਤੇ ਵਰਕਰਾਂ ਵਿਚ ਕਾਫ਼ੀ ਰੋਸ ਪੈਦਾ ਹੋਇਆ | ਵਰਕਰਾਂ ਦੇ ਰੋਸ ਨੂੰ ਦੇਖਦੇ ਭੁਲੱਥ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਤਹਿਸੀਲ ਕੰਪਲੈਕਸ ਭੁਲੱਥ ਚੋਣ ਰਿਟਰਨਿੰਗ ਦਫ਼ਤਰ ਪੁੱਜੇ ਤਾਂ ਉਨ•ਾਂ ਦੇਰੀ ਨੂੰ ਦੇਖਦੇ ਹੋਏ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਸ਼ਾਮ ਵਕਤ ਰਿਟਰਨਿੰਗ ਅਫ਼ਸਰਾਂ ਵਲੋਂ ਪੜਤਾਲ ਬਾਅਦ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਤਾਂ 6 ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਤੇ ਵਿਧਾਇਕ ਖਹਿਰਾ ਨੇ ਗੁੱਸੇ ਵਿਚ ਆਣ ਕੇ ਉੱਥੇ ਹੀ ਜ਼ੋਰਦਾਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਵਿਧਾਇਕ ਖਹਿਰਾ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਹਾਰ ਨੂੰ ਦੇਖਦੇ ਬੌਖਲਾਹਟ ਵਿਚ ਆਣਕੇ ਅਫ਼ਸਰਾਂ ਤੇ ਸਿਆਸੀ ਦਬਾਓ ਪਾਕੇ ਨਾਮਜ਼ਦਗੀਆਂ ਰੱਦ ਕਰਵਾਈਆਂ ਹਨ ਜਦ ਕਿ ਅਫ਼ਸਰਾਂ ਵਲੋਂ ਪੇਪਰ ਰੱਦ ਕਰਨ ਦਾ ਕੋਈ ਕਾਰਨ ਤੱਕ ਨਹੀਂ ਦੱਸਿਆ ਗਿਆ | ਖਹਿਰਾ ਨੇ ਕਿਹਾ ਪਿਛਲੇ ਕੁੱਝ ਦਿਨ ਤੋਂ ਮੇਰੇ ਸਾਥੀਆ ਨੂੰ ਪੁਲਿਸ ਵੱਲੋਂ ਕਾਫ਼ੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਅਤੇ ਉਨ•ਾਂ ਵਿਰੁੱਧ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ | ਉਨ•ਾਂ ਨੇ ਇਸਨੂੰ ਸਰਕਾਰ ਦੀ 'ਬਦਲੇ ਦੀ ਰਾਜਨੀਤੀ' ਕਰਾਰ ਦਿੰਦਿਆਂ ਕਿਹਾ ਕਿ ਇਸ ਧੱਕੇਸ਼ਾਹੀ ਵਿਰੁੱਧ ਮੈਦਾਨੀ ਪੱਧਰ ਤੇ ਵੀ ਤੇ ਹਾਈਕੋਰਟ ਵਿਚ ਵੀ ਲੜਾਈ ਲੜੀ ਜਾਵੇਗੀ | ਇਸ ਮੌਕੇ ਤੇ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਪਲਵਿੰਦਰ ਸਿੰਘ ਓਠੀ ਉਰਫ਼ ਭਿੰਦਾ ਨੰਬਰਦਾਰ ਆਜ਼ਾਦ ਉਮੀਦਵਾਰ ਬਲਾਕ ਸੰਮਤੀ ਦੀ ਚੋਣ ਲੜਨਗੇ ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਭੁੱਲਾਰਾਈ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਨਾ ਹੋਣਾ ਬਣਿਆ ਚਰਚਾ ਦਾ ਵਿਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।