13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਨਾਤਨ ਧਰਮ ਦੇ ਸਤਿਕਾਰ ਲਈ ‘ਆਪ’ ਸਰਕਾਰ ਵਚਨਬੱਧ- ਮੁੱਖ ਮੰਤਰੀ

ਫਗਵਾੜਾ, 13 ਅਗਸਤ (ਹਰਜੋਤ ਸਿੰਘ ਚਾਨਾ), ਪੰਜਾਬ ’ਚ ‘ਆਪ’ ਸਰਕਾਰ ਨੇ ਸਨਾਤਨ ਧਰਮ ਦਾ...

ਅਜੀਤ ਡੈਸਕ 13-08-2026

ਫਗਵਾੜਾ, 13 ਅਗਸਤ (ਹਰਜੋਤ ਸਿੰਘ ਚਾਨਾ), ਪੰਜਾਬ ’ਚ ‘ਆਪ’ ਸਰਕਾਰ ਨੇ ਸਨਾਤਨ ਧਰਮ ਦਾ ਸਭ ਤੋ ਵੱਧ ਸਤਿਕਾਰ ਕੀਤਾ ਹੈ। ਅੱਜ ਇਥੇ ਸਕੂਲ ਆਫ਼ ਐਮੀਨੈਂਸ ਵਿਖੇ ‘ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਭਜਨ ਸੰਧਿਆ ਦੇ ਸਮਾਗਮ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਡੇਢ ਲੱਖ ਤੋਂ ਵੱਧ ਲੋਕਾਂ ਨੂੰ ਸਾਲਾਸਰ ਬਾਲਾ ਜੀ ਸ ਹਰਿਦੁਆਰ, ਮਥੁਰਾ ਤੇ ਵਰਿੰਦਰਾ ਵੰਨ ਦੇ ਦਰਸ਼ਨਾ ਲਈ ਇੰਤਜਾਮ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਕਾਲੀ ਮਾਤਾ ਮੰਦਿਰ ਪਟਿਆਲਾ ਦਾ ਨਵੀਨੀਕਰਨ 80 ਕਰੋੜ ਰੁਪਏ ਦੀ ਲਾਗਤ ਨਾਲ ਹੋ ਰਿਹਾ ਹੈ ਜੋ 10 ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਇਸ ਮੰਦਿਰ ’ਚ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਮੰਦਿਰ ਦੀ ਬਹੁਤ ਮਾਨਤਾ ਹੈ ਤੇ ਲੋਕਾਂ ਦੀਆਂ ਇੱਛਾਵਾ ਪੂਰੀਆ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਦੇ ਨਾਮ ’ਤੇ ਪੰਜਾਬ ਭਰ ’ਚ 23 ਸਮਾਗਮ ਕੀਤੇ ਜਾ ਰਹੇ ਹਨ ਜਿਸ ਨਾਲ ਲੋਕਾਂ ਨੂੰ ਧਰਮ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਮੈਨੂੰ ਪਹਿਲਾ ਵੀ ਵੋਟਾਂ ਪਾ ਕੇ ਮਾਣ ਬਖਸ਼ਿਆ ਹੈ ਤੇ ਇੱਕ ਵਾਰ ਫ਼ਿਰ 2027 ਦੀਆਂ ਵੋਟਾਂ ’ਚ ਇਸੇ ਤਰ੍ਹਾਂ ਸਾਡਾ ਸਾਥ ਦਿਓ, ਜੋ ਵਾਅਦੇ ਮੈਂ ਪਹਿਲਾ ਤੁਹਾਡੇ ਨਾਲ ਕੀਤੇ ਸਨ ਉਨ੍ਹਾਂ ’ਤੇ ਪੂਰਾ ਉਤਰਿਆ ਹਾਂ ਤੇ ਅਗਾਂਹ ਵੀ ਪੂਰਾ ਉਤਰਾਂਗਾ।

ਮੁੱਖ ਮੰਤਰੀ ਨੇ ਕਿਹਾ ਕਿ ਰਾਮ ਨੌਮੀ, ਗੁਰਪੁਰਬ, ਗੁਰੂ ਰਵਿਦਾਸ ਜੀ ਦੇ ਸਮਾਗਮ ਸਾਡੀ ਸਰਕਾਰ ਪੂਰੇ ਨੇਕ ਇਰਾਦੇ ਨਾਲ ਕਰ ਰਹੀ ਹੈ ਤੇ 70 ਹਜ਼ਾਰ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, 10 ਲੱਖ ਰੁਪਏ ਨਾਲ ਸਿਹਤ ਯੋਜਨਾ ਸ਼ੁਰੂ ਕੀਤੀ ਗਈ ਹੈ ਤੇ ਲੋਕਾਂ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 19 ਟੋਲ ਪਲਾਜੇ ਬੰਦ ਕਰ ਦਿੱਤੇ ਹਨ, ਜਿਸ ਨਾਲ ਆਮ ਲੋਕਾਂ ਦੇ ਰੋਜ਼ਾਨਾ ਲਗਭਗ 70 ਲੱਖ ਰੁਪਏ ਦੀ ਬਚਤ ਹੋ ਰਹੀ ਹੈ।

ਇਸ ਮੌਕੇ ਕੈਲਾਸ਼ ਖੇਰ ਨੇ ਆਪਣੀ ਗਾਇਕੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਿਲ ਸਨ। ਇਸ ਮੌਕੇ ਮੁੱਖ ਮੰਤਰੀ ਤੇ ਕੇਜਰੀਵਾਲ ਵਲੋਂ ਇਲਾਕੇ ਦੇ ਕਈ ਸਾਧੂ ਸੰਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਦੀਪਕ ਬਾਲੀ ਸਲਾਹਕਾਰ ਟੂਰੀਜਮ ਵਿਭਾਗ ਸਮੇਤ ਕਈ ਆਗੂ ਸ਼ਾਮਿਲ ਸਨ।

ਪਿਛਲੀ ਖ਼ਬਰ ਸੁਖ਼ਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਨਸਰਾਲਾ, ਹੁਸ਼ਿਆਰਪੁਰ ਤੋਂ ਅਕਾਲੀ ਆਗੂਆਂ ਨੇ ਕੀਤੀ ਨਿੰਦਾ ਅਗਲੀ ਖ਼ਬਰ ਸੰਗੀਤਾ ਧੀਰ (ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ) ਸੈਂਕੜੇ ਸਾਥੀਆਂ ਸਮੇਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕ...