13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਗੁਰਦੁਆਰਾ ਮੁਹੱਲਾ ਸੀਨਪੁਰਾ 'ਚ ਸਾਲਾਨਾ ਕਥਾ ਸਮਾਗਮ ਤੇ ਢਾਡੀ ਦਰਬਾਰ 6 ਤੇ 7 ਦਸੰਬਰ ਨੂੰ

ਅਜੀਤ ਡੈਸਕ 06-12-2025
ਕਪੂਰਥਲਾ, 5 ਦਸੰਬਰ (ਵਿ.ਪ੍ਰ.)-ਸ੍ਰੀ ਗੁਰੂ ਅਮਰਦਾਸ ਸੇਵਕ ਸਭਾ ਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਮੁਹੱਲਾ ਸੀਨਪੁਰਾ ਕਪੂਰਥਲਾ ਵਲੋਂ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਫਰ-ਏ-ਸ਼ਹਾਦਤ ਸਾਲਾਨਾ ਕਥਾ ਸਮਾਗਮ ਤੇ ਢਾਡੀ ਦਰਬਾਰ ਗੁਰਦੁਆਰਾ ਸਿੰਘ ਸਭਾ ਮੁਹੱਲਾ ਸੀਨਪੁਰਾ ਕਪੂਰਥਲਾ ਵਿਚ 6 ਤੇ 7 ਦਸੰਬਰ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਉੱਘੇ ਕਥਾਵਾਚਕ ਭਾਈ ਸਰਬਜੀਤ ਸਿੰਘ ਧੰੂਦਾ ਤੇ ਭਾਈ ਗੁਰਪ੍ਰੀਤ ਸਿੰਘ ਇੰਟਰਨੈਸ਼ਨਲ ਢਾਡੀ ਜਥਾ ਲਾਂਡਰਾ ਵਾਲੇ ਮਾਤਾ ਗੁਜਰੀ ਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਕਥਾ ਤੇ ਢਾਡੀ ਵਾਰਾਂ ਪੇਸ਼ ਕਰਨਗੇ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਭਗਤ ਸਿੰਘ ਚੌਕ ਨੇੜੇ ਘਰ 'ਚ 2 ਭਰਾਵਾਂ ਦੀ ਹੋਈ ਲੜਾਈ-ਇਕ ਨੇ ਘਰ ਨੂੰ ਲਾਈ ਅੱਗ ਅਗਲੀ ਖ਼ਬਰ ਕਾਲਾ ਸੰਘਿਆਂ 'ਚ 'ਹਰਿ ਜੱਸ ਕੀਰਤਨ ਦਰਬਾਰ' ਅੱਜ ਅਤੇ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।