04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੰਘਣੀ ਧੁੰਦ ਕਾਰਨ ਟੋਲ ਪਲਾਜ਼ਾ ਅਧਿਕਾਰੀਆਂ ਨੇ ਵਾਹਨਾਂ ਪਿੱਛੇ ਰਿਫਲੈਕਟਰ ਲਗਵਾਏ

ਅਜੀਤ ਡੈਸਕ 23-12-2025
ਢਿਲਵਾਂ, 22 ਦਸੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੰਦ ਦੇ ਕਾਰਨ ਜਿੱਥੇ ਆਮ ਜਨਜੀਵਨ ਅਸਤ ਵਿਅਸਤ ਹੋਇਆ ਹੈ, ਉੱਥੇ ਰਾਸ਼ਟਰੀ ਰਾਜ ਮਾਰਗ 'ਤੇ ਵੀ ਧੁੰਦ ਦੇ ਕਾਰਨ ਵਾਹਨ ਚਾਲਕਾਂ ਨੂੰ ਹੌਲੀ ਰਫ਼ਤਾਰ ਨਾਲ ਆਪਣੀ ਮੰਜ਼ਿਲ ਵੱਲ ਵਧਦੇ ਦੇਖਿਆ ਗਿਆ ਹੈ | ਲਗਾਤਾਰ ਪੈ ਰਹੀ ਧੁੰਦ ਨੂੰ ਦੇਖਦਿਆਂ ਟੋਲ ਪਲਾਜ਼ਾ ਢਿਲਵਾਂ ਦੇ ਅਧਿਕਾਰੀਆਂ ਵਲੋਂ ਅੱਜ ਵੱਖ-ਵੱਖ ਵਾਹਨਾਂ ਪਿੱਛੇ ਰਿਫ਼ਲੈਕਟਰ ਲਗਾਏ ਗਏ ਹਨ ਤਾਂ ਜੋ ਪਿੱਛੋਂ ਆਉਂਦੀ ਆਵਾਜਾਈ ਨੂੰ ਧੁੰਦ ਦੌਰਾਨ ਕੋਈ ਦਿੱਕਤ ਪੇਸ਼ ਨਾ ਆਵੇ, ਇਸ ਦੌਰਾਨ ਰਿਫ਼ਲੈਕਟਰ ਲਗਾਉਣ ਮੌਕੇ ਵੱਖ ਵੱਖ ਵਾਹਨ ਚਾਲਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ |ੇ ਇਸ ਮੌਕੇ ਸੁਪਰਵਾਈਜ਼ਰ ਭੁਪਿੰਦਰ ਸਿੰਘ, ਜਸਦੀਪ ਸਿੰਘ ਜੱਗਾ ਆਦਿ ਸਮੇਤ ਹੋਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਕਰੰਟ ਲੱਗਣ ਕਾਰਨ ਝੁਲਸੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਲਾਇਨ ਤਜਿੰਦਰ ਬਾਵਾ ਦੀ ਅਗਵਾਈ ਹੇਠ ਰਾਸ਼ਨ ਤੇ ਪੈਨਸ਼ਨ ਦੀ ਵੰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।