15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਚਾਈਨਾ ਡੋਰ ਉਂਗਲਾਂ 'ਤੇ ਫਿਰਨ ਕਾਰਨ ਬੱਚਾ ਜ਼ਖ਼ਮੀ

ਅਜੀਤ ਡੈਸਕ 24-12-2025
ਕਪੂਰਥਲਾ, 23 ਦਸੰਬਰ (ਅਮਨਜੋਤ ਸਿੰਘ ਵਾਲੀਆ)-ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦੇ ਹੁਕਮਾਂ ਦੇ ਬਾਵਜੂਦ ਚਾਈਨਾ ਡੋਰ ਧੜੱਲੇ ਨਾਲ ਸ਼ਹਿਰ 'ਚ ਵਿਕ ਰਹੀ ਹੈ ਜੋ ਕਿ ਪੰਛੀਆਂ ਦੇ ਨਾਲ ਨਾਲ ਇਨਸਾਨਾਂ ਲਈ ਵੀ ਘਾਤਕ ਹੈ, ਕਿਉਂਕਿ ਡੋਰ ਮਜ਼ਬੂਤ ਹੋਣ ਕਾਰਨ ਕਈ ਲੋਕ ਇਸ ਨਾਲ ਜ਼ਖਮੀ ਹੋ ਜਾਂਦੇ ਹਨ | ਅੱਜ ਸੰਤਪੁਰਾ ਵਿਖੇ ਇਕ ਬੱਚਾ ਛੱਤ ਤੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਇੱਕ ਪਤੰਗ ਪਿੱਛੋਂ ਕੱਟ ਕੇ ਆਈ ਜਦੋਂ ਉਸ ਨੇ ਪਤੰਗ ਦੀ ਡੋਰ ਨੂੰ ਫੜਿਆ ਤਾਂ ਪਿੱਛੇ ਲਮਕ ਰਹੀ ਡੋਰ ਨੂੰ ਕਿਸੇ ਨੇ ਜ਼ੋਰ ਦੀ ਖਿੱਚ ਲਿਆ, ਜਿਸ ਕਾਰਨ ਉਹ ਡੋਰ ਨੌਜਵਾਨ ਦੇ ਉਂਗਲਾਂ 'ਤੇ ਬੁਰੀ ਤਰ੍ਹਾਂ ਫਿਰ ਗਈ ਤੇ ਉਹ ਜ਼ਖਮੀ ਹੋ ਗਿਆ | ਜ਼ਖਮੀ ਨੌਜਵਾਨ ਦੀ ਪਹਿਚਾਣ ਆਯੂਸ਼ ਪੁੱਤਰ ਚਿੰਟੂ ਕੁਮਾਰ ਵਾਸੀ ਸੰਤਪੁਰਾ ਵਜੋਂ ਹੋਈ ਹੈ, ਜਿਸ ਨੂੰ ਪਰਿਵਾਰਿਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਜਿੱਥੇ ਡਿਊਟੀ ਡਾਕਟਰ ਸ਼ੈਲਜਾ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਜਗਤਜੀਤ ਪੈਲੇਸ ਤੇ ਸੈਨਿਕ ਸਕੂਲ ਦੀਆਂ ਤਰਸਯੋਗ ਇਮਾਰਤਾਂ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਨਾਲ ਮੁਲਾਕਾਤ ਕਰਾ... ਅਗਲੀ ਖ਼ਬਰ ਕਾਰ ਕਰਾਸਿੰਗ ਨੂੰ ਲੈ ਕੇ 2 ਕਾਰ ਚਾਲਕਾਂ ਵਿਚਕਾਰ ਤਕਰਾਰ, ਇੱਕ ਨੌਜਵਾਨ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।