14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜਗਤਜੀਤ ਪੈਲੇਸ ਤੇ ਸੈਨਿਕ ਸਕੂਲ ਦੀਆਂ ਤਰਸਯੋਗ ਇਮਾਰਤਾਂ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਨਾਲ ਮੁਲਾਕਾਤ ਕਰਾਂਗਾ-ਰਾਜਪਾਲ ਗੁਰਮੀਤ ਸਿੰਘ

ਅਜੀਤ ਡੈਸਕ 24-12-2025

• ਅਧਿਕਾਰੀਆਂ ਨਾਲ ਕੀਤਾ ਜਗਤਜੀਤ ਪੈਲੇਸ ਤੇ ਹੋਰ ਇਮਾਰਤਾਂ ਦਾ ਨਿਰੀਖਣ
ਕਪੂਰਥਲਾ, 23 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਬੀਤੇ ਦਿਨ ਜਗਤਜੀਤ ਪੈਲੇਸ, ਸੈਨਿਕ ਸਕੂਲ ਦੇ ਹੋਸਟਲਾਂ, ਕੈਡਿਟਾਂ ਦੀ ਮੈੱਸ ਦੀ ਇਮਾਰਤ ਦਾ ਨਿਰੀਖਣ ਕੀਤਾ ਤੇ ਇਨ੍ਹਾਂ ਤਿੰਨਾਂ ਇਮਾਰਤਾਂ ਦੀ ਤਰਸਯੋਗ ਹਾਲਤ 'ਤੇ ਚਿੰਤਾ ਜ਼ਾਹਿਰ ਕੀਤੀ | ਉਨ੍ਹਾਂ ਸੈਨਿਕ ਸਕੂਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਗਤਜੀਤ ਪੈਲੇਸ ਤੇ ਸੈਨਿਕ ਸਕੂਲ ਦੀਆਂ ਤਰਸਯੋਗ ਇਮਾਰਤਾਂ ਦੀ ਹਾਲਤ ਬਾਰੇ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਰਾਜਪਾਲ ਤੇ ਕੇਂਦਰੀ ਰੱਖਿਆ ਮੰਤਰੀ ਨਾਲ ਮੁਲਾਕਾਤ ਕਰਕੇ ਸਾਰੀ ਸਥਿਤੀ ਤੋਂ ਜਾਣੁ ਕਰਵਾਉਣਗੇ | ਇਮਾਰਤਾਂ ਦੇ ਨਿਰੀਖਣ ਮੌਕੇ ਪੱਛਮੀ ਕਮਾਂਡ ਦੇ ਜਨਰਲ ਅਫ਼ਸਰ ਕਮਾਂਡਿੰਗ ਇਨ ਚੀਫ਼ ਲੈਫਟੀਨੈਂਟ ਜਨਰਲ ਐਮ.ਕੇ. ਕਟਿਆਰ, 11ਵੀਂ ਕੋਰ ਜੀ.ਓ.ਸੀ. ਦੇ ਲੈਫਟੀਨੈਂਟ ਜਨਰਲ ਅਜੇ ਚਾਂਦਪੁਰੀਆ, 11ਕੋਰ ਹੈੱਡ ਕੁਆਰਟਰ ਦੇ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਅਦੁਲ ਭਦੋਰੀਆ, 58 ਹੈੱਡ ਕੁਆਰਟਰ ਆਰਮਜ਼ ਬਿ੍ਗੇਡ ਦੇ ਕਮਾਂਡਰ ਬਿ੍ਗੇਡੀਅਰ ਪੀ.ਪੀ.ਐਸ. ਮਾਨ, ਸੈਨਿਕ ਸਕੂਲ ਦੀ ਪਿ੍ੰਸੀਪਲ ਗਰੁੱਪ ਕੈਪਟਨ ਮਧੂ ਸੇਂਗਰ, ਉਪ ਪਿ੍ੰਸੀਪਲ ਕਮਾਂਡਰ ਸੰਦੀਪ ਸਿੰਘ ਵਿਰਕ ਤੇ ਪ੍ਰਸ਼ਾਸਨਿਕ ਅਧਿਕਾਰੀ ਲੈਫਟੀਨੈਂਟ ਕਰਨਲ ਉਮੇਸ਼ ਮੋਲੇ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਬੰਧਿਤ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ | ਇੱਥੇ ਵਰਨਣਯੋਗ ਹੈ ਕਿ ਲਗਭਗ 2 ਮਹੀਨੇ ਪਹਿਲਾਂ ਬਾਰਿਸ਼ਾਂ ਤੋਂ ਬਾਅਦ ਡਿਪਟੀ ਕਮਿਸ਼ਨਰ ਕਪੂਰਥਲਾ, ਏ.ਡੀ.ਸੀ., ਐਸ.ਡੀ.ਐਮ. ਸਮੇਤ ਹੋਰ ਅਧਿਕਾਰੀਆਂ ਨੇ ਜਗਤਜੀਤ ਪੈਲੇਸ ਦਾ ਦੌਰਾ ਕਰਕੇ ਪੈਲੇਸ ਦੇ ਵੱਖ-ਵੱਖ ਹਿੱਸਿਆ ਦੀ ਖਸਤਾ ਹਾਲਤ ਬਾਰੇ ਜਾਣਕਾਰੀ ਹਾਸਲ ਕੀਤੀ ਸੀ | ਇਸ ਮੌਕੇ ਜ਼ਿਲ੍ਹਾ ਅਧਿਕਾਰੀਆਂ ਦੀ ਟੀਮ ਨੇ ਕਿਹਾ ਸੀ ਕਿ ਉਹ ਇਹ ਮਾਮਲਾ ਕੇਂਦਰ ਤੇ ਰਾਜ ਸਰਕਾਰ ਦੇ ਧਿਆਨ ਵਿਚ ਲਿਆਉਣਗੇ |

ਪਿਛਲੀ ਖ਼ਬਰ ਸੁਲਤਾਨਪੁਰ ਲੋਧੀ 'ਚ ਨਵੀਂ ਵਾਰਡਬੰਦੀ ਖ਼ਿਲਾਫ਼ ਸਿਆਸੀ ਤੂਫ਼ਾਨ ਅਗਲੀ ਖ਼ਬਰ ਚਾਈਨਾ ਡੋਰ ਉਂਗਲਾਂ 'ਤੇ ਫਿਰਨ ਕਾਰਨ ਬੱਚਾ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।