05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਵਿਦਿਆਰਥੀਆਂ ਨੇ ਪੁਰਾਣੀਆਂ ਵਸਤੂਆਂ ਤੋਂ ਈਕੋ ਫਰੈਂਡਲੀ ਉਤਪਾਦ ਤਿਆਰ ਕੀਤੇ

ਅਜੀਤ ਡੈਸਕ 28-12-2025
ਕਪੂਰਥਲਾ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਅਤੇ ਤਕਨਾਲੋਜੀ ਵਲੋਂ ਸ਼ੁਰੂ ਕੀਤੇ ਗਏ ਈ.ਈ.ਪੀ. ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਈਕੋ ਕਲੱਬ ਦੀਆਂ ਗਤੀਵਿਧੀਆਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ ਵਿਚ ਸਕਿੱਲ ਹੈਾਡ ਆਨ ਸਬੰਧੀ ਵਰਕਸ਼ਾਪ ਲਗਾਈ ਗਈ | ਜਿਸ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਸਮੂਹਾਂ ਵਿਚ ਪੁਰਾਣੀਆਂ ਟੀ ਸ਼ਰਟ ਤੋਂ ਸੁੰਦਰ ਬੈਗ ਤੇ ਪਲਾਸਟਿਕ ਦੀਆਂ ਬੋਤਲਾਂ ਤੋਂ ਵੱਖ-ਵੱਖ ਤਰ੍ਹਾਂ ਦੇ ਈਕੋ ਫਰੈਂਡਲੀ ਉਤਪਾਦ ਬਣਾਏ | ਹਰੇਕ ਸਮੂਹ ਨੇ ਆਪਣੇ ਆਪਣੇ ਕਲਾਤਮਕ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸੇ ਤਰ੍ਹਾਂ ਪਲਾਸਟਿਕ ਦੀਆਂ ਬੋਤਲਾਂ ਤੋਂ ਫੁੱਲਦਾਨ, ਪੁਰਾਣੇ ਬਲਬ ਤੇ ਬੋਤਲਾਂ ਦੇ ਢੱਕਣ ਵਰਤ ਕੇ ਵਿਦਿਆਰਥੀਆਂ ਨੇ ਕਈ ਉੱਤਮ ਵਸਤੂਆਂ ਦਾ ਨਿਰਮਾਣ ਕੀਤਾ | ਇਸੇ ਤਰ੍ਹਾਂ ਖਾਲੀ ਬੋਤਲਾਂ ਤੋਂ ਡਰਿੱਪ ਇਰੀਗੇਸ਼ਨ ਮਾਡਲ ਤਿਆਰ ਕੀਤਾ ਗਿਆ | ਦੋ ਪੜਾਵਾਂ ਵਿਚ ਹੋਈ ਇਸ ਵਰਕਸ਼ਾਪ ਵਿਚ ਸਕੂਲ ਦੀ ਇੰਚਾਰਜ ਤੇ ਈਕੋ ਕਲੱਬ ਦੀ ਇੰਚਾਰਜ ਅਮਨਪ੍ਰੀਤ ਕੌਰ ਨੇ ਵਰਕਸ਼ਾਪ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਅਲਾਇੰਸ ਕਲੱਬ ਨੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਤੇ ਫ਼ਲ ਤਕਸੀਮ ਕੀਤੇ ਅਗਲੀ ਖ਼ਬਰ ਐਨ.ਐਸ.ਐਸ. ਵਰਗੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਜ਼ਰੂਰੀ--ਡਾ. ਔਜਲਾ •ਮਿੱਠੜਾ ਕਾਲਜ '...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।