13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਕੁੱਕੜ ਪਿੰਡ 'ਚ ਹਾਕੀ ਲੀਗ ਦੌਰਾਨ ਫਸਵੇਂ ਮੁਕਾਬਲੇ

ਅਜੀਤ ਡੈਸਕ 31-12-2025
ਜਲੰਧਰ, 30 ਦਸੰਬਰ (ਜਸਪਾਲ ਸਿੰਘ)-ਗੋਬਿੰਦ ਸਪੋਰਟਸ ਕਲੱਬ ਕੁੱਕੜ ਪਿੰਡ ਵਲੋਂ ਸਮੂਹ ਗ੍ਰਾਮ ਪੰਚਾਇਤ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਸਿਕਸ ਏ ਸਾਈਡ ਹਾਕੀ ਲੀਗ ਦੌਰਾਨ ਅੱਜ ਬਹੁਤ ਹੀ ਫਸਵੇਂ ਤੇ ਰੋਮਾਂਚਕ ਮੁਕਾਬਲੇ ਹੋਏ | ਇਸ ਮੌਕੇ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਸ. ਪਰਮਜੀਤ ਸਿੰਘ ਬਾਹੀਆ ਤੇ ਕੁਲਦੀਪ ਸਿੰਘ ਪੰਚ ਨੇ ਦੱਸਿਆ ਕਿ ਇਹ ਟੂਰਨਾਮੈਂਟ ਕਲੱਬ ਦੇ ਪ੍ਰਧਾਨ ਸ. ਸਰਬਜੀਤ ਸਿੰਘ ਬਾਹੀਆ (ਐਸ. ਪੀ.) ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ, ਜਿਸ 'ਚ ਇਲਾਕੇ ਦੀਆਂ ਨਾਮਵਰ ਟੀਮਾਂ ਹਿੱਸਾ ਲੈ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਅੱਜ ਦਾ ਪਹਿਲਾ ਮੈਚ 17 ਸਾਲ ਵਰਗ 'ਚ ਤੇਹਿੰਗ ਤੇ ਮਾਡਲ ਹਾਊਸ ਦੀਆਂ ਟੀਮਾਂ ਵਿਚਕਾਰ ਖੇਡਿਆ, ਜਿਸ 'ਚ ਤੇਹਿੰਗ ਦੀ ਟੀਮ ਨੇ ਮਾਡਲ ਹਾਊਸ ਨੂੰ 6-3 ਨਾਲ ਹਰਾਇਆ | ਇਸੇ ਤਰ੍ਹਾਂ ਦੂਜੇ ਮੈਚ 'ਚ ਜੀ. ਐਸ. ਬੋਧੀ ਕਲੱਬ ਨੇ ਦੁਆਬਾ ਖਾਲਸਾ ਸਕੂਲ ਨੂੰ 4-2 ਨਾਲ ਹਰਾਇਆ | ਜਦਕਿ 14 ਸਾਲ ਵਰਗ 'ਚ ਸੰਸਾਰਪੁਰ ਤੇ ਤੇਹਿੰਗ ਦੀ ਟੀਮ 2-2 ਨਾਲ ਬਰਾਬਰ ਰਹੀ | ਤੀਸਰੇ ਮੈਚ 'ਚ ਧੰਨੋਵਾਲੀ ਨੇ ਚਾਨੀਆ ਨੂੰ 8-0 ਨਾਲ ਹਰਾਇਆ, ਜਦਕਿ ਅਗਲੇ ਮੈਚ 'ਚ ਜੀ. ਐਸ. ਬੋਧੀ ਕਲੱਬ ਨੇ ਸਮਰਾਏ ਜੰਡਿਆਲਾ ਨੂੰ 5-1 ਨਾਲ ਹਰਾਇਆ | ਇਸ ਮੌਕੇ ਸੂਬੇਦਾਰ ਨਰੰਜਣ ਸਿੰਘ, ਕੁਲਦੀਪ ਸਿੰਘ ਪੰਚ, ਵਰਿੰਦਰ ਸਿੰਘ ਰੇਖੀ ਪੰਚ, ਕੁਲਵਿੰਦਰ ਸਿੰਘ, ਸੁੱਚਾ ਸਿੰਘ, ਹਰਪ੍ਰੀਤ ਸਿੰਘ, ਹਰਭਜਨ ਸਿੰਘ, ਸਤਪਾਲ, ਗੁਰਪ੍ਰੀਤ ਸਿੰਘ, ਸੁਨੀਲ ਕੁਮਾਰ, ਗੋਪਾਲ ਦੱਤ, ਮੇਜਰ ਸਿੰਘ, ਗੁਰਜੀਤ ਸਿੰਘ, ਅਵਤਾਰ ਸਿੰਘ ਹਾਕੀ ਕੋਚ ਤੇ ਬਲਵਿੰਦਰ ਸਿੰਘ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਸਰਪੰਚ ਢਾਬੇ ਤੋਂ ਕੀਮਤੀ ਟੂਟੀਆਂ ਚੋਰੀ <br/> ਅਗਲੀ ਖ਼ਬਰ ਸੀ. ਐਨ. ਜੀ. ਬਾਇਓਗੈਸ ਪਲਾਂਟ ਦੀ ਜਗ੍ਹਾ ਤਬਦੀਲ ਕਰਨ ਨੂੰ ਲੈ ਕੇ ਕਮਿਸ਼ਨਰ ਨੂੰ ਮਿਲੇ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।