13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਰਪੰਚ ਢਾਬੇ ਤੋਂ ਕੀਮਤੀ ਟੂਟੀਆਂ ਚੋਰੀ <br/>

ਅਜੀਤ ਡੈਸਕ 31-12-2025
ਨਡਾਲਾ, 30 ਦਸੰਬਰ (ਰਘਬਿੰਦਰ ਸਿੰਘ) ਨਡਾਲਾ-ਸੁਭਾਨਪੁਰ ਰੋਡ, ਤੇ ਪਿੰਡ ਤਾਜਪੁਰ ਤੇ ਮੁਸਤਫਾਬਾਦ ਵਿਚਕਾਰ ਸਰਪੰਚ ਢਾਬੇ ਤੋਂ ਕੀਮਤੀ ਟੂਟੀਆਂ ਚੋਰੀ ਹੋਈਆਂ ਹਨ | ਇਸ ਸੰਬੰਧੀ ਢਾਬੇ ਤੇ ਕੁਕਿੰਗ ਦਾ ਕੰਮ ਕਰਦੇ ਨੇਪਾਲੀ ਵਰਕਰ ਪ੍ਰਕਾਸ਼ ਪੁੱਤਰ ਰਾਜੂ ਨੇ ਦੱਸਿਆ ਕਿ ਦੁਪਹਿਰ 2 ਕੁ ਵਜੇ ਜਦ ਢਾਬੇ ਦੇ ਬਾਥਰੂਮਾਂ ਵੱਲ ਗੇੜਾ ਮਾਰਿਆਂ ਤਾਂ ਕੀ ਵੇਖਿਆ ਕਿ ਉੱਥੇ ਲੱਗੀਆਂ 7 ਕੀਮਤੀ ਟੂਟੀਆਂ ਗ਼ਾਇਬ ਹਨ, ਜਿਸ ਬਾਰੇ ਉਨ੍ਹ•ਾਂ ਆਪਣੇ ਮਾਲਕ ਨੂੰ ਜਾਣਕਾਰੀ ਦੇ ਦਿੱਤੀ ਹੈ | ਗੱਲਬਾਤ ਕਰਦੇ ਸਰਪੰਚ ਢਾਬੇ ਦੇ ਮਾਲਕ ਪਰਮਜੀਤ ਸਿੰਘ ਢਿੱਲੋਂ (ਬਾਮੂੰਵਾਲ) ਨੇ ਦੱਸਿਆ ਕਿ ਇਹ ਚੋਰੀ ਕਰਨ ਦੇ ਤਰੀਕੇ ਤੋਂ ਇਸ ਤਰਾਂ ਲੱਗਦਾ ਕਿ ਚੋਰੀ ਕਰਨ ਵਾਲਾ ਬਹੁਤ ਹੀ ਕਾਰੀਗਰ ਕਿਸਮ ਦਾ ਚੋਰ ਹੈ ਕਿਉਂਕਿ ਉਸ ਨੇ ਟੂਟੀਆਂ ਉਤਾਰ ਕੇ, ਪਾਣੀ ਦੀ ਆਵਾਜ਼ ਨਾ ਆਵੇ ਉਸ ਉੱਪਰ ਨਿਪਲਾਂ ਚੜ•ਾ ਦਿੱਤੀਆਂ | ਉਨ•੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ |

ਪਿਛਲੀ ਖ਼ਬਰ ਨਗਰ ਨਿਗਮ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਕਬਜ਼ੇ ਹਟਵਾਏ <br/> ਅਗਲੀ ਖ਼ਬਰ ਕੁੱਕੜ ਪਿੰਡ 'ਚ ਹਾਕੀ ਲੀਗ ਦੌਰਾਨ ਫਸਵੇਂ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।