13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਗਰ ਨਿਗਮ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਕਬਜ਼ੇ ਹਟਵਾਏ <br/>

ਅਜੀਤ ਡੈਸਕ 31-12-2025
ਕਪੂਰਥਲਾ, 30 ਦਸੰਬਰ (ਅਮਨਜੋਤ ਸਿੰਘ ਵਾਲੀਆ)-ਨਗਰ ਨਿਗਮ ਦੇ ਕਮਿਸ਼ਨਰ ਅਨੂਪਮ ਕਲੇਰ ਦੇ ਦਿਸ਼ਾ ਨਿਰਦੇਸ਼ 'ਤੇ ਨਿਗਮ ਦੀ ਤਹਿਬਾਜ਼ਾਰੀ ਟੀਮ ਵਲੋਂ ਟਰੈਫ਼ਿਕ ਪੁਲਿਸ ਦੇ ਸਹਿਯੋਗ ਨਾਲ ਸੁਲਤਾਨਪੁਰ ਲੋਧੀ ਰੋਡ, ਜਲੰਧਰ ਰੋਡ, ਰਮਨੀਕ ਚੌਕ ਤੋਂ ਨਵੀਂ ਸਬਜ਼ੀ ਮੰਡੀ ਤੱਕ ਦੌਰਾ ਕੀਤਾ ਗਿਆ ਸੜਕ ਕਿਨਾਰੇ ਨਜਾਇਜ਼ ਕਬਜ਼ਾ ਕਰਨ ਵਾਲੇ ਰੇਹੜੀ ਵਾਲਿਆਂ ਦੇ ਚਲਾਨ ਕੀਤੇ ਗਏ ਤੇ ਕਈਆਂ ਦਾ ਸਮਾਨ ਜ਼ਬਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਇੰਸਪੈਕਟਰ ਮਨੋਜ ਰੱਤੀ ਨੇ ਦੱਸਿਆ ਕਿ ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਨੂੰ ਸ਼ਿਕਾਇਤਾਂ ਆ ਰਹੀਆਂ ਸਨ ਕਿ ਸੁਲਤਾਨਪੁਰ ਲੋਧੀ ਰੋਡ ਤੇ ਰੇਹੜੀ ਫੜੀ ਵਾਲਿਆਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਨੂੰ ਸੜਕ ਤੋਂ ਲੰਘਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ਤਹਿਤ ਅੱਜ ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਵਲੋਂ ਸੁਲਤਾਨਪੁਰ ਲੋਧੀ ਰੋਡ ਤੇ ਰਮਨੀਕ ਚੌਕ ਤੋਂ ਨਵੀਂ ਸਬਜ਼ੀ ਮੰਡੀ ਤੱਕ ਦਾ ਦੌਰਾ ਕੀਤਾ ਗਿਆ ਨਜਾਇਜ਼ ਕਬਜ਼ੇ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ ਹਨ, ਜਦਕਿ ਕੁੱਝ ਕੁ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ | ਇਸ ਮੌਕੇ ਉਨ੍ਹ•ਾਂ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਨੂੰ ਕਿਹਾ ਕਿ ਉਹ ਮਿਥੀ ਹੱਦ ਤੋਂ ਬਾਹਰ ਸਮਾਨ ਨਾ ਰੱਖਣ ਅਜਿਹਾ ਨਾ ਕਰਨ 'ਤੇ ਉਨ੍ਹ•ਾਂ ਦਾ ਸਮਾਨ ਜ਼ਬਤ ਕਰਕੇ ਉਨ੍ਹ•ਾਂ ਦਾ ਚਲਾਨ ਕੱਟਿਆ ਜਾਵੇਗਾ | ਇਸ ਮੌਕੇ ਟਰੈਫ਼ਿਕ ਪੁਲਿਸ ਇੰਚਾਰਜ ਇੰਸਪੈਕਟਰ ਦਰਸ਼ਨ ਸਿੰਘ, ਪੀ.ਸੀ.ਆਰ. ਇੰਚਾਰਜ ਚਰਨਜੀਤ ਸਿੰਘ, ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ. ਦਵਿੰਦਰ ਸਿੰਘ ਚਾਹਲ, ਨਿਗਮ ਦੇ ਕਰਨਵੀਰ ਮੌਂਟੀ, ਨਵਜੋਤ ਸਿੰਘ, ਦੀਪਕ ਕਲਰਕ, ਮਨਪ੍ਰੀਤ ਮੱਟੂ, ਜਗਦੀਸ਼, ਅਜੈ ਤੇ ਹੋਰ ਕਰਮਚਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਅਹਿਮਦਪੁਰ 'ਚ ਬਲਾਕ ਸੰਮਤੀ ਮੈਂਬਰ ਬਾਬਾ ਹੁਸ਼ਿਆਰ ਸਿੰਘ ਦੀ ਜਿੱਤ ਦੀ ਖ਼ੁਸ਼ੀ ਵਿਚ ਸਮਾਗਮ <br/> ਅਗਲੀ ਖ਼ਬਰ ਸਰਪੰਚ ਢਾਬੇ ਤੋਂ ਕੀਮਤੀ ਟੂਟੀਆਂ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।