03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ੍ਰੀ ਹਜ਼ੂਰ ਸਾਹਿਬ ਵਿਖੇ ਆਰੰਭ ਹੋਏ ਸ਼ਹੀਦੀ ਸ਼ਤਾਬਦੀ ਸਮਾਗਮ <br/>

ਅਜੀਤ ਡੈਸਕ 25-01-2026

ਦੁਨੀਆ 'ਚ ਕਿਤੇ ਨਹੀਂ ਮਿਲਦੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੀ ਮਿਸਾਲ-ਭਗਵੰਤ ਮਾਨ
ਸ੍ਰੀ ਹਜ਼ੂਰ ਸਾਹਿਬ ਤੋਂ ਸੁਰਿੰਦਰਪਾਲ ਸਿੰਘ ਵਰਪਾਲ ਦੀ ਵਿਸ਼ੇਸ਼ ਰਿਪੋਰਟ

ਸ੍ਰੀ ਹਜ਼ੂਰ ਸਾਹਿਬ (ਨਾਂਦੇੜ), 24 ਜਨਵਰੀ-ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਮਹਾਰਾਸ਼ਟਰ ਸਰਕਾਰ ਵਲੋਂ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੇ ਦਿਸ਼ਾ-ਨਿਰਦੇਸ਼ਾਂ 'ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਸਰਪ੍ਰਸਤ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਦੀ ਅਗਵਾਈ ਹੇਠ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦੋ ਦਿਨਾ ਗੁਰਮਤਿ ਸਮਾਗਮਾਂ ਦੀ ਅੱਜ ਜਿਥੇ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਆਰੰਭਤਾ ਹੋ ਗਈ, ਉੱਥੇ ਹੀ ਇਸ ਤੋਂ ਪਹਿਲਾਂ ਤਖ਼ਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੈਕਾਰਿਆਂ ਦੀ ਗੂੰਜ 'ਚ ਅਲੌਕਿਕ ਅਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ 5 ਕਿਲੋਮੀਟਰ ਦੂਰ ਗੁਰਮਤਿ ਸਮਾਗਮਾਂ ਲਈ 92 ਏਕੜ 'ਚ ਤਿਆਰ ਕੀਤੇ ਗਏ ਪ੍ਰਭਾਵਸ਼ਾਲੀ ਮੁੱਖ ਪੰਡਾਲ ਮੋਦੀ ਮੈਦਾਨ, ਕੌਠੀ ਵਿਖੇ ਸਮਾਪਤ ਹੋਇਆ¢ ਇਸ ਮÏਕੇ ਜਥੇਦਾਰ ਗਿਆਨੀ ਕੁਲਵੰਤ ਸਿੰਘ, ਬਾਬਾ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਤੇ ਪ੍ਰਧਾਨ ਸੰਤ ਸਮਾਜ, ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਚੇਅਰਮੈਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਵਿਜੇ ਸਤਬੀਰ ਸਿੰਘ, ਲੋਕ ਸਭਾ ਮੈਂਬਰ ਰਵਿੰਦਰ ਚੌਹਾਨ, ਵਿਧਾਇਕ ਅਨੰਦ ਸ਼ੰਕਰ, ਬਾਬਾ ਗੁਰਪ੍ਰੀਤ ਸਿੰਘ, ਬਾਬਾ ਸੁੱਖ ਗਵਾਲੀਅਰ ਜ਼ਿਲ੍ਹਾ ਕਲੈਕਟਰ ਰਾਹੁਲ ਲਾਡਲੇ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਤ ਮਹਾਂਪੁਰਖਾਂ ਅਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਆਈ ਸੰਗਤ ਨੇ ਸਤਿਕਾਰ ਸਹਿਤ ਹਾਜ਼ਰੀ ਭਰੀ ਅਤੇ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਨਿਭਾਕੇ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ | ਆਰੰਭਤਾ ਦੀ ਅਰਦਾਸ ਉਪਰੰਤ ਨਗਰ ਕੀਰਤਨ ਦੌਰਾਨ ਢੋਲਕੀਆਂ-ਛੈਣਿਆਂ ਨਾਲ ਕੀਰਤਨ ਗਾਇਨ, ਸਕੂਲੀ ਵਿਦਿਆਰਥੀਆਂ ਵਲੋਂ ਦਿੱਤੀਆਂ ਗਈਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ, ਨਰਸਿੰਗੇ ਤੇ ਬੈਂਡ ਦੀਆਂ ਮਨਮੋਹਕ ਧੁਨਾਂ ਤੋਂ ਇਲਾਵਾ ਗੁਲਾਬ ਦੀਆਂ ਪੰਖੜੀਆ ਅਤੇ ਗੇਂਦੇ ਦੇ ਮਹਿਕਦੇ ਫੁੱਲਾਂ ਦੀ ਵਰਖਾ ਨੇ ਮਾਹÏਲ ਨੂੰ ਹੋਰ ਵੀ ਅਨੰਦਮਈ ਬਣਾ ਦਿੱਤਾ, ਜਦਕਿ ਇਸ ਦੌਰਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਸਤਬਲ ਦੇ ਘੋੜੇ ਖਿੱਚ ਦਾ ਕੇਂਦਰ ਰਹੇ | ਨਿਹੰਗ ਸਿੰਘਾਂ ਵਲੋਂ ਗਤਕੇ ਦੇ ਦਿਖਾਏ ਗਏ ਪ੍ਰਭਾਵਸ਼ਾਲੀ ਜÏਹਰਾਂ ਨੇ ਸਭ ਨੂੰ ਅਚੰਭਿਤ ਕਰ ਦਿੱਤਾ | ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਗੁਰੂ ਸਾਹਿਬ ਨੂੰ ਸਲਾਮੀ ਪੇਸ਼ ਕੀਤੀ ਗਈ¢
ਮਰਿਆਦਾ ਅਨੁਸਾਰ ਆਰੰਭ ਹੋਏ ਸ਼ਤਾਬਦੀ ਸਮਾਗਮ
ਦੂਜੇ ਪਾਸੇ ਮੁੱਖ ਪੰਡਾਲ ਮੋਦੀ ਮੈਦਾਨ ਵਿਖੇ ਮਰਿਆਦਾ ਅਨੁਸਾਰ ਤਕਰੀਬਨ 11 ਵਜੇ ਗੁਰਮਤਿ ਸਮਾਗਮ ਆਰੰਭ ਹੋਏ | ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੀ ਦੇ ਪ੍ਰਕਾਸ਼ ਕੀਤੇ ਗਏ ਅਤੇ ਸ੍ਰੀ ਅਨੰਦ ਸਾਹਿਬ ਦੇ ਪਾਠ ਉਪਰੰਤ ਆਰੰਭਤਾ ਦੀ ਅਰਦਾਸ ਹੋਈ | ਇਸ ਮੌਕੇ ਭਾਈ ਓਾਕਾਰ ਸਿੰਘ, ਭਾਈ ਕੁਲਦੀਪ ਸਿੰਘ (ਦੋਵੇਂ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ), ਭਾਈ ਬਲਬੀਰ ਸਿੰਘ ਚੰਡੀਗੜ੍ਹ, ਭਾਈ ਚਰਨਜੀਤ ਸਿੰਘ ਹੀਰਾ ਦਿੱਲੀ, ਭਾਈ ਨਿਰਵੈਲ ਸਿੰਘ, ਭਾਈ ਤੇਜਵੰਤ ਸਿੰਘ (ਦੋਵੇਂ ਹਜ਼ੂਰੀ ਰਾਗੀ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੜ), ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਅਤੇ ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲਿਆਂ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤੇ ਜਦਕਿ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲਿਆਂ ਨੇ ਗੁਰ ਇਤਿਹਾਸ ਦੀ ਸਾਂਝ ਪਾਈ | ਸਮਾਗਮ ਦੌਰਾਨ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਫੋਟੋ ਪ੍ਰਦਰਸ਼ਨੀ, ਡਿਜੀਟਲ ਪ੍ਰਦਰਸ਼ਨੀ, ਇਤਿਹਾਸਕ ਮਿਊਜ਼ੀਅਮ ਅਤੇ ਬੀਰ ਖ਼ਾਲਸਾ ਦਲ ਵਲੋਂ ਵੀ ਗਤਕੇ ਦੇ ਜੌਹਰ ਦਿਖਾਏ ਗਏ | ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂਆਂ ਲਈ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ ਵਾਲਿਆਂ ਵਲੋਂ ਲੰਗਰ ਲਗਾਏ ਗਏ ਜਦਕਿ ਇਸ ਦÏਰਾਨ ਮੁੱਖ ਪੰਡਾਲ ਨੂੰ ਜਾਣ ਵਾਲੇ ਰਸਤਿਆਂ 'ਤੇ ਸਥਾਨਕ ਸ਼ਰਧਾਲੂਆਂ ਵਲੋਂ ਵੀ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ¢
ਕੇਸਰੀ ਦਸਤਾਰਾਂ 'ਚ ਨਜ਼ਰ ਆਇਆ ਸ਼ਾਸਨ-ਪ੍ਰਸ਼ਾਸਨ
ਇਸ ਦੌਰਾਨ ਮਹਾਰਾਸ਼ਟਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਪ੍ਰਬੰਧਕ ਕਮੇਟੀਆਂ ਵਲੋਂ ਸੰਗਤ ਦੀ ਸਹੂਲਤ ਲਈ ਹੈਲਪ ਡੈਕਸ ਲਗਾਏ ਗਏ | ਆਰਜ਼ੀ ਹਸਪਤਾਲ ਬਣਾਇਆ ਗਿਆ, ਆਵਾਜਾਈ ਨੂੰ ਦੇਖਦੇ ਹੋਏ ਵਾਹਨਾਂ ਲਈ ਵੱਡੇ ਪੱਧਰ 'ਤੇ ਪਾਰਕਿੰਗ ਸਥਾਨ ਬਣਾਏ ਗਏ | ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਮਹਾਰਾਸ਼ਟਰ ਸਰਕਾਰ ਦੇ ਹਰੇਕ ਅਧਿਕਾਰੀ/ਕਰਮਚਾਰੀ ਅੱਜ ਕੇਸਰੀ ਦਸਤਾਰਾਂ ਸਜਾ ਕੇ ਸਮਾਗਮ 'ਚ ਪਹੁੰਚੇ ਅਤੇ ਰੂਹਾਨੀ ਰੰਗ 'ਚ ਰੰਗੇ ਹੋਏ ਨਜ਼ਰ ਆਏ | ਇਸ ਦੌਰਾਨ ਜ਼ਿਲ੍ਹਾ ਕੁਲੈਕਟਰ ਰਾਹੁਲ ਕਾਂਡਲੇ ਨੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਜੇਕਰ ਗੁਰੂ ਸਾਹਿਬਾਨ ਆਪਣੀ ਸ਼ਹਾਦਤ ਨਾ ਦਿੰਦੇ ਤਾਂ ਅੱਜ ਉਨ੍ਹਾਂ ਦੇ ਸਿਰਾਂ 'ਤੇ ਦਸਤਾਰਾਂ ਨਹੀਂ ਹੋਣੀਆਂ ਸਨ | ਰਾਹੁਲ ਕਾਂਡਲੇ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ਕਿ ਉਨ੍ਹਾਂ ਨੂੰ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਅਤੇ ਉਨ੍ਹਾਂ ਦੇ ਇਤਿਹਾਸ ਨੂੰ ਹੋਰ ਵੀ ਨੇੜੇ ਤੋਂ ਜਾਣਨ ਦਾ ਮੌਕਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਨÏਜਵਾਨ ਪੀੜ੍ਹੀ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਡੇ ਪੱਧਰ 'ਤੇ ਇਨ੍ਹਾਂ ਸਮਾਗਮਾਂ 'ਚ ਸ਼ਮੂਲੀਅਤ ਕਰਵਾਈ ਗਈ ਹੈ¢

ਪਿਛਲੀ ਖ਼ਬਰ ਸਤਲੁਜ ਯਮੁਨਾ ਿਲੰਕ ਨਹਿਰ ਦੇ ਹੱਲ ਲਈ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀ 27 ਨੂੰ ਮੀਟਿੰਗ ਕਰਨਗੇ ਅਗਲੀ ਖ਼ਬਰ ਸਰਹਿੰਦ ਨੇੜੇ ਅੰਮਿ੍ਤਸਰ-ਦਿੱਲੀ ਰੇਲ ਪਟੜੀ 'ਤੇ ਵੱਡਾ ਧਮਾਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।