ਅੰਮ੍ਰਿਤਸਰ, 18 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਕੋਹਾਟ ਜ਼ਿਲ੍ਹੇ ’ਚ ਅੱਜ ਜੁੰਮੇ (ਸ਼ੁੱਕਰਵਾਰ) ਦੀ ਨਮਾਜ਼ ਦੌਰਾਨ ਓਲਡ ਪੁਲਿਸ ਲਾਈਨਜ਼ ਨੇੜੇ ਇਕ ਜ਼ਬਰਦਸਤ ਆਤਮਘਾਤੀ ਧਮਾਕਾ ਹੋਇਆ। ਇਸ ਹਾਦਸੇ ’ਚ ਹੁਣ ਤੱਕ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 50 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਜਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਹੋਣ ਕਰਕੇ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਪੁਲਿਸ ਅਨੁਸਾਰ ਵਿਸਫੋਟਕਾਂ ਨਾਲ ਭਰਿਆ ਇਕ ਵਾਹਨ ਓਲਡ ਪੁਲਿਸ ਲਾਈਨਜ਼ ਦੇ ਗੇਟ ਨਾਲ ਟਕਰਾ ਗਿਆ, ਜਿਸ ਤੋਂ ਤੁਰੰਤ ਬਾਅਦ ਭਿਆਨਕ ਧਮਾਕਾ ਹੋਇਆ ਤੇ ਗੋਲੀਬਾਰੀ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਮਸਜਿਦ ਦੇ ਬਾਹਰ ਡੂੰਘਾ ਟੋਆ ਪੈ ਗਿਆ, ਮਸਜਿਦ ਦੀ ਕੰਧ ਤੇ ਵੱਡਾ ਢਾਂਚਾ ਢਹਿ ਗਿਆ ਤੇ ਬਾਹਰੀ ਹਿੱਸੇ ਸਮੇਤ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਅਧਿਕਾਰੀਆਂ ਅਨੁਸਾਰ ਅੱਤਵਾਦ ਵਿਰੋਧੀ ਵਿਭਾਗ (ਸੀ. ਟੀ. ਡੀ.) ਦਾ ਦਫ਼ਤਰ ਵੀ ਇਸੇ ਓਲਡ ਪੁਲਿਸ ਲਾਈਨਜ਼ ਕੰਪਲੈਕਸ ਅੰਦਰ ਸਥਿਤ ਹੈ। ਹਸਪਤਾਲ ਪ੍ਰਸ਼ਾਸਨ ਮੁਤਾਬਿਕ ਧਮਾਕੇ ਤੋਂ ਬਾਅਦ 50 ਤੋਂ ਵੱਧ ਜ਼ਖ਼ਮੀਆਂ ਨੂੰ ਕੋਹਾਟ ਦੇ ਡੀ. ਐੱਚ. ਕਿਊ. ਹਸਪਤਾਲ ਲਿਆਂਦਾ ਗਿਆ, ਜਿਸ ਤੋਂ ਬਾਅਦ ਉੱਥੇ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਜ਼ਖ਼ਮੀਆਂ ’ਚ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹਨ।
ਖ਼ੈਬਰ ਪਖ਼ਤੂਨਖ਼ਵਾ ’ਚ ਨਮਾਜ਼ ਦੌਰਾਨ ਆਤਮਘਾਤੀ ਧਮਾਕਾ-21 ਮੌਤਾਂ
ਅੰਮ੍ਰਿਤਸਰ, 18 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਕੋਹਾਟ ਜ਼ਿਲ੍ਹੇ ’ਚ ਅੱਜ ਜੁੰਮੇ (ਸ਼ੁੱਕਰਵਾਰ) ਦੀ ਨਮਾਜ਼ ਦੌਰਾਨ ਓਲਡ ਪੁਲਿਸ ਲਾਈਨਜ਼ ਨੇੜੇ ਇਕ ਜ਼ਬਰਦਸਤ ਆਤਮਘਾਤੀ ਧਮਾਕਾ ਹੋਇਆ...
ਅਜੀਤ ਡੈਸਕ
19-09-2026