06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਅੱਜ 'ਭਾਰਤ ਦੀ ਵਿਕਾਸ ਯਾਤਰਾ' ਦੀ ਇਕ ਨਵੀਂ ਸ਼ੁਰੂਆਤ ਹੋਈ-ਮੋਦੀ

ਅਜੀਤ ਡੈਸਕ 14-02-2026
ਨਵੀਂ ਦਿੱਲੀ, 13 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਦਫ਼ਤਰ 'ਸੇਵਾ ਤੀਰਥ' ਦੇ ਉਦਘਾਟਨ ਤੋਂ ਬਾਅਦ ਕੀਤੇ ਪਹਿਲੇ ਸੰਬੋਧਨ 'ਚ ਇਸ ਨੂੰ ਇਕ ਨਵੇਂ ਇਤਿਹਾਸ ਦੀ ਸ਼ੁਰੂਆਤ ਦੱਸਦਿਆਂ ਕਿਹਾ ਕਿ 13 ਫਰਵਰੀ ਦਾ ਇਹ ਦਿਨ 'ਭਾਰਤ ਦੀ ਵਿਕਾਸ ਯਾਤਰਾ' ਦੀ ਇਕ ਨਵੀਂ ਸ਼ੁਰੂਆਤ ਦਾ ਗਵਾਹ ਬਣਨ ਰਿਹਾ ਹੈ | ਮੋਦੀ ਨੇ ਬਦਲਾਅ ਨੂੰ ਸਿਰਫ਼ ਵਿਚਾਰਕ ਨਾ ਦੱਸਦਿਆਂ ਸਗੋਂ ਗ਼ੁਲਾਮੀ ਦੇ ਕਾਲ ਦੀਆਂ ਨਿਸ਼ਾਨੀਆਂ ਤੋਂ ਮੁਕਤੀ ਕਰਾਰ ਦਿੱਤਾ | ਉਨ੍ਹਾਂ ਰੇਸ ਕੋਰਸ ਰੋਡ ਸਾਊਥ ਬਲਾਕ ਅਤੇ ਨਾਰਥ ਬਲਾਕ ਦਾ ਨਾਂਅ ਲੈਂਦਿਆਂ ਕਿਹਾ ਕਿ ਇਨ੍ਹਾਂ ਇਮਾਰਤਾਂ ਦੇ ਨਾਂਅ ਬਿ੍ਟਿਸ਼ ਸ਼ਾਸਨ ਦੇ ਪ੍ਰਤੀਕ ਵਜੋਂ ਰੱਖੇ ਗਏ ਪਰ ਅਸੀਂ (ਕੇਂਦਰ ਨੇ) ਹੌਲੀ-ਹੌਲੀ ਇਸ 'ਚ ਬਦਲਾਅ ਲਿਆਂਦਾ ਅਤੇ ਨਾਂਅ ਬਦਲ ਕੇ 'ਕਰਤੱਵਯ ਪੱਥ', 'ਸੇਵਾ ਤੀਰਥ' ਅਤੇ 'ਕਰਤੱਵਯ ਭਵਨ' ਰੱਖਿਆ ਗਿਆ, ਨੂੰ ਸਿਰਫ ਸੰਕੇਤਿਕ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ ਦੀ ਵਿਰਾਸਤ ਨੂੰ ਸਹੇਜਨ ਦਾ ਜ਼ਰੀਆ ਹੈ | ਮੋਦੀ ਨੇ ਇਸ ਬਦਲਾਅ ਨੂੰ ਇਕ ਨਾਅਰਾ ਦਿੰਦਿਆਂ ਕਿਹਾ ਕਿ 'ਸੁਤੰਤਰ ਭਾਰਤ ਕੀ ਸੁਤੰਤਰ ਪਹਿਚਾਣ, ਗ਼ੁਲਾਮੀ ਸੇ ਮੁਕਤ ਹੋ ਹਰ ਨਿਸ਼ਾਨ' | ਉਨ੍ਹਾਂ ਜਨਤਾ ਨੂੰ ਅੱਗੇ ਰੱਖ ਕੇ ਫ਼ੈਸਲੇ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਪਿਛਲੇ 11 ਸਾਲਾਂ 'ਚ ਸਰਕਾਰ ਨੇ ਨਾਗਰਿਕਾਂ ਨੂੰ ਮੁਹਰੇ ਰੱਖ ਕੇ ਫ਼ੈਸਲੇ ਲਏ ਅਤੇ ਹੁਣ ਇਸ ਨੂੰ ਅੱਗੇ ਰੱਖ ਕੇ ਹੀ ਬਾਕੀ ਫ਼ੈਸਲੇ ਲਏ ਜਾਣਗੇ | ਉਨ੍ਹਾਂ ਆਪਣੇ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਅਸੀਂ ਇਥੇ ਅਧਿਕਾਰ ਵਿਖਾਉਣ ਨਹੀਂ, ਸਗੋਂ ਜ਼ਿੰਮੇਵਾਰੀ ਨਿਭਾਉਣ ਆਏ ਹਾਂ |'

ਪਿਛਲੀ ਖ਼ਬਰ ਪੱਪੂ ਯਾਦਵ ਜੇਲ੍ਹ ਤੋਂ ਬਾਹਰ ਆਏ ਅਗਲੀ ਖ਼ਬਰ ਹੰਗਾਮਿਆਂ ਦੀ ਭੇਟ ਚੜਿ੍ਹਆ ਬਜਟ ਇਜਲਾਸ ਦਾ ਪਹਿਲਾ ਪੜਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।