06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਜਿੱਤ ਤੋੋਂ ਬਾਅਦ ਬੀ.ਐੱਨ.ਪੀ. ਵਲੋਂ ਸ਼ੇਖ ਹਸੀਨਾ ਦੀ ਭਾਰਤ ਤੋਂ ਹਵਾਲਗੀ ਲਈ ਯਤਨ ਤੇਜ਼

ਅਜੀਤ ਡੈਸਕ 14-02-2026
ਢਾਕਾ, 13 ਫਰਵਰੀ (ਪੀ.ਟੀ.ਆਈ.)-ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ), ਜਿਸ ਨੇ ਆਮ ਚੋਣਾਂ 'ਚ ਜ਼ਬਰਦਸਤ ਜਿੱਤ ਹਾਸਿਲ ਕੀਤੀ, ਨੇ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮੁੁਕੱਦਮੇ ਦਾ ਸਾਹਮਣਾ ਕਰਨ ਦੇ ਲਈ ਭਾਰਤ ਤੋਂ ਹਵਾਲਗੀ ਦੀ ਮੰਗ 'ਤੇ ਆਪਣਾ ਸਖ਼ਤ ਰੁਖ਼ ਦੁਹਰਾਇਆ | ਬੀ. ਐੱਨ. ਪੀ. ਦੇ ਸੀਨੀਅਰ ਆਗੂ ਸਲਾਹੂਦੀਨ ਅਹਿਮਦ ਨੇ ਕਿਹਾ, 'ਵਿਦੇਸ਼ ਮੰਤਰੀ ਪਹਿਲਾਂ ਹੀ ਉਨ੍ਹਾਂ ਦੀ ਹਵਾਲਗੀ ਦੇ ਮਾਮਲੇ ਨੂੰ ਮੰਨ ਚੁੱਕੇ ਹਨ ਅਤੇ ਅਸੀਂ ਇਸ ਦਾ ਸਮਰਥਨ ਕਰਦੇ ਹਾਂ |' ਉਨ੍ਹਾਂ ਨੇ ਅੱਗੇ ਕਿਹਾ, 'ਅਸੀਂ ਹਮੇਸ਼ਾ ਕਾਨੂੰਨ ਦੇ ਮੁਤਾਬਿਕ ਉਨ੍ਹਾਂ ਦੀ ਹਵਾਲਗੀ 'ਤੇ ਜ਼ੋਰ ਦਿੰਦੇ ਹਾਂ |' ਇਹ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਦੇ ਵਿਚਾਲੇ ਦਾ ਮਾਮਲਾ ਹੈ | ਅਸੀਂ ਭਾਰਤ ਸਰਕਾਰ ਨੂੰ ਵੀ ਕਿਹਾ ਹੈ ਕਿ ਕਿ੍ਪਾ ਕਰਕੇ ਉਨ੍ਹਾਂ ਨੂੰ ਬੰਗਲਾਦੇਸ਼ 'ਚ ਮੁਕੱਦਮੇ ਦਾ ਸਾਹਮਣਾ ਕਰਨ ਦੇ ਲਈ ਵਾਪਸ ਭੇਜ ਦਿੱਤਾ ਜਾਵੇ | ਅਹਿਮਦ ਨੇ ਜ਼ੋਰ ਦੇ ਕੇ ਕਿਹਾ ਕਿ ਬੰਗਲਾਦੇਸ਼ ਭਾਰਤ ਸਮੇਤ ਸਾਰੇ ਗੁਆਂਢੀਆਂ ਦੇ ਨਾਲ ਆਮ ਸੰਬੰਧ ਚਾਹੁੰਦਾ ਹੈ, ਪ੍ਰੰਤੂ ਸਿਰਫ ਬਰਾਬਰੀ ਦੀਆਂ ਸ਼ਰਤਾਂ 'ਤੇ | ਉਨ੍ਹਾਂ ਨੇ ਕਿਹਾ, 'ਸਾਨੂੰ ਭਾਰਤ ਸਮੇਤ ਸਾਰੇ ਦੇਸ਼ਾਂ ਦੇ ਨਾਲ ਆਪਸੀ ਸਨਮਾਨ ਅਤੇ ਬਰਾਬਰੀ ਦੇ ਆਧਾਰਿਤ ਦੋਸਤਾਨਾ ਰਿਸ਼ਤੇ ਚਾਹੀਦੇ ਹਨ |' ਉਨ੍ਹਾਂ ਦੀ ਇਹ ਟਿੱਪਣੀ ਵੀਰਵਾਰ ਨੂੰ ਹੋਈਆਂ ਆਮ ਚੋਣਾਂ 'ਚ ਬੀ.ਐੱਨ.ਪੀ.ਦੀ ਵੱਡੀ ਜਿੱਤ ਦੇ ਤੁਰੰਤ ਬਾਅਦ ਆਈ | ਅਗਸਤ 2024 'ਚ ਹੋਏ ਵੱਡੇ ਅੰਦੋਲਨ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਹਨ, ਜਿਸ ਦੇ ਹਸੀਨਾ ਨੂੰ ਭਾਰਤ ਦੌੜਨਾ ਪਿਆ ਸੀ | ਹਸੀਨਾ, ਜੋ ਆਪਣੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਨਵੀਂ ਦਿੱਲੀ 'ਚ ਦੇਸ਼ ਨਿਕਾਲੇ 'ਚ ਰਹਿ ਰਹੇ ਹਨ, ਨੂੰ ਨਵੰਬਰ 2025 'ਚ ਇਕ ਵਿਸ਼ੇਸ਼ ਟਿ੍ਬਿਊਨਲ ਨੇ 2024 ਦੇ ਅੰਦੋਲਨ ਨੂੰ ਹਿੰਸਕ ਤਰੀਕੇ ਨਾਲ ਦਬਾਉਣ ਨਾਲ ਸੰਬੰਧਿਤ ਮਨੁੱਖਤਾ ਦੇ ਵਿਰੁੱਧ ਅਪਰਾਧਾਂ ਦੇ ਲਈ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਮੌਤ ਦੀ ਸਜ਼ਾ ਸੁਣਾਈ ਸੀ |

ਪਿਛਲੀ ਖ਼ਬਰ ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਆਈ ਭਾਰੀ ਕਮੀ-ਸ਼ਿਵਰਾਜ ਸਿੰਘ ਚੌਹਾਨ ਅਗਲੀ ਖ਼ਬਰ ਬੀ.ਐੱਨ.ਪੀ. ਨੇ ਭਾਰਤ ਨਾਲ ਮਜ਼ਬੂਤ ਦੁਵੱਲੇ ਸੰਬੰਧਾਂ ਦੀ ਉਮੀਦ ਪ੍ਰਗਟਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।