21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਭਾਰਤ-ਪਾਕਿਸਤਾਨ ਵਿਚਾਲੇ ਮਹਾ-ਮੁਕਾਬਲਾ ਅੱਜ <br/>

ਅਜੀਤ ਡੈਸਕ 15-02-2026
ਮੁੰਬਈ, 14 ਫਰਵਰੀ (ਇੰਟ.)-ਭਾਰਤ ਤੇ ਪਾਕਿਸਤਾਨੀ ਟੀਮਾਂ ਪੰਜ ਮਹੀਨਿਆਂ ਬਾਅਦ ਇਕ ਵਾਰ ਫਿਰ ਕ੍ਰਿਕਟ ਦੇ ਮੈਦਾਨ 'ਤੇ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ | 15 ਫਰਵਰੀ (ਐਤਵਾਰ) ਨੂੰ ਹੋਣ ਵਾਲਾ ਇਹ ਮੈਚ ਟੀ-20 ਵਿਸ਼ਵ ਕੱਪ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਮੈਚ ਹੋਵੇਗਾ ਤੇ ਦੋਵਾਂ ਦੇਸ਼ਾਂ ਦੇ ਕ੍ਰਿਕਟ ਪ੍ਰਸੰਸਕ ਇਸਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ | ਪਾਕਿਸਤਾਨ ਵਲੋਂ ਮੈਚ ਦਾ ਬਾਈਕਾਟ ਕਰਨ ਦੇ ਆਪਣੇ ਫੈਸਲੇ 'ਤੇ ਯੂ-ਟਰਨ ਲੈਣ ਤੇ ਪ੍ਰੇਮਦਾਸਾ ਸਟੇਡੀਅਮ 'ਚ ਮੈਚ ਖੇਡਣ ਦਾ ਫੈਸਲਾ ਕਰਨ ਤੋਂ ਬਾਅਦ ਇਹ ਮੈਚ ਹੋਰ ਵੀ ਵਧੇਰੇ ਮੁਹੱਤਵਪੂਰਨ ਹੋ ਗਿਆ ਹੈ | ਭਾਰਤ-ਪਾਕਿ ਟੀ-20 ਵਿਸ਼ਵ ਕੱਪ 'ਚ ਹੁਣ ਤੱਕ 8 ਵਾਰ ਆਹਮੋ-ਸਾਹਮਣੇ ਹੋਏ ਹਨ | ਜਿਸ 'ਚ ਟੀਮ ਇੰਡੀਆ ਨੇ ਇਹ ਮੈਚ 7 ਵਾਰ ਜਿੱਤਿਆ ਹੈ | ਭਾਰਤ ਪਾਕਿਸਤਾਨ ਤੋਂ ਸਿਰਫ਼ ਇਕ ਵਾਰ ਹਾਰਿਆ ਹੈ | ਦੋਵਾਂ ਟੀਮਾਂ ਦੇ ਕ੍ਰਿਕਟਰਾਂ ਨੇ ਇਸ ਨੂੰ ਇਕ ਸਧਾਰਨ ਮੈਚ ਕਹਿ ਕੇ ਪ੍ਰਚਾਰ ਨੂੰ ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ | ਹਾਲਾਂਕਿ, ਇਸ ਮੈਚ ਦੇ ਪਿਛੋਕੜ ਨੂੰ ਦੇਖਦੇ ਹੋਏ, ਇਹ ਯਕੀਨੀ ਹੈ ਕਿ ਅਜਿਹਾ ਨਹੀਂ ਹੈ |

ਪਿਛਲੀ ਖ਼ਬਰ ਨਸ਼ਾ ਤਸਕਰ ਜਾਂ ਤਾਂ ਪੰਜਾਬ 'ਚੋਂ ਭੱਜ ਰਹੇ ਹਨ ਜਾਂ ਜੇਲ੍ਹਾਂ 'ਚ ਜਾ ਰਹੇ ਹਨ-ਹਰਪਾਲ ਸਿੰਘ ਚੀਮਾ <br/> ਅਗਲੀ ਖ਼ਬਰ ਬੰਗਲਾਦੇਸ਼ 'ਚ ਤਾਰਿਕ ਰਹਿਮਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋ ਸਕਦੇ ਹਨ ਪ੍ਰਧਾਨ ਮੰਤਰੀ ਮੋਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।