ਟੋਕੀਓ, 18 ਫਰਵਰੀ (ਏਜੰਸੀ)-ਜਪਾਨ ਦੇ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨੂੰ ਬੁੱਧਵਾਰ ਨੂੰ ਸੰਸਦ ਨੇ ਮੁੜ ਤੋਂ ਪ੍ਰਧਾਨ ਮੰਤਰੀ ਚੁਣਿਆ ਤਾਂ ਕਿ ਉਹ ਪਿਛਲੇ ਹਫ਼ਤੇ ਹੋਈਆਂ ਚੋਣਾਂ 'ਚ ਵੱਡੀ ਜਿੱਤ ਦੇ ਬਾਅਦ ਆਪਣਾ ਦੂਸਰਾ ਮੰਤਰੀ ਮੰਡਲ ਬਣਾ ਸਕਣ | ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਦੇਸ਼ ਦੀਆਂ ਨੀਤੀਆਂ 'ਚ ਕੱਟੜ ਦੱਖਣਪੰਥੀ ਬਦਲਾਅ ਆਏਗਾ | ਤਾਕਾਇਚੀ ਵਲੋਂ ਪਿਛਲੇ ਸਾਰੇ ਮੰਤਰੀਆਂ ਨੂੰ ਬਣਾਈ ਰੱਖਣ ਦੀ ਉਮੀਦ ਹੈ ਅਤੇ ਉਹ ਆਪਣੀ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ, ਕਿਉਂਕਿ ਪਾਰਟੀ ਜਪਾਨ ਦੇ ਦੋ ਸੰਸਦ ਚੈਂਬਰਾਂ 'ਚੋਂ ਜ਼ਿਆਦਾ ਸ਼ਕਤੀਸ਼ਾਲੀ, ਹੇਠਲੇ ਸਦਨ 'ਚ ਦੋ-ਤਿਹਾਈ ਵੱਡੇ ਬਹੁਮਤ ਦਾ ਫਾਇਦਾ ਚੁੱਕਣਾ ਚਾਹੁੰਦੀ ਹੈ | ਉਨ੍ਹਾਂ ਦੇ ਟੀਚਿਆਂ 'ਚ ਫ਼ੌਜ ਦੀ ਸ਼ਕਤੀ ਨੂੰ ਵਧਾਉਣਾ, ਜ਼ਿਆਦਾ ਸਰਕਾਰੀ ਖਰਚ ਤੇ ਮਜ਼ਬੂਤ ਕੰਜ਼ਰਵੇਟਿਵ ਸੋਸ਼ਲ ਨੀਤੀਆਂ ਸ਼ਾਮਿਲ ਹਨ |