06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਭਾਰਤ ਸਮੇਤ ਆਪਣੇ ਸਹਿਯੋਗੀਆਂ ਨਾਲ ਗੱਠਜੋੜ ਮਜ਼ਬੂਤ ਕਰ ਰਿਹਾ ਹੈ ਇਜ਼ਰਾਈਲ-ਨੇਤਨਯਾਹੂ

ਅਜੀਤ ਡੈਸਕ 21-02-2026
ਯੇਰੂਸ਼ਲਮ, 20 ਫਰਵਰੀ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਭਾਰਤ ਨੂੰ ਇਕ 'ਮਹਾਨ ਸ਼ਕਤੀ' ਦੱਸਿਆ ਕਿਹਾ ਕਿ ਇਜ਼ਰਾਈਲ ਆਪਣੇ ਸਹਿਯੋਗੀਆਂ ਨਾਲ 'ਗੱਠਜੋੜ ਮਜ਼ਬੂਤ' ਕਰ ਰਿਹਾ ਹੈ | ਉਨ੍ਹਾਂ ਅਗਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੇਰੂਸ਼ਲਮ ਫੇਰੀ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਫਰਵਰੀ ਨੂੰ ਦੋ ਦਿਨਾਂ ਦੌਰੇ ਲਈ ਇਜ਼ਰਾਈਲ ਪਹੁੰਚ ਰਹੇ ਹਨ | ਇਸ ਦÏਰਾਨ ਪ੍ਰਧਾਨ ਮੰਤਰੀ ਨੇਸੈੱਟ (ਸੰਸਦ) ਨੂੰ ਸੰਬੋਧਨ ਕਰਨਗੇ | ਇਸ ਤੋਂ ਇਲਾਵਾ ਉਨ੍ਹਾਂ ਦੀ ਨੇਤਨਯਾਹੂ ਅਤੇ ਰਾਸ਼ਟਰਪਤੀ ਇਸਹਾਕ ਹਰਜ਼ੋਗ ਨਾਲ ਵੀ ਮੁਲਾਕਾਤ ਕਰਨਗੇ | ਨੇਤਨਯਾਹੂ ਨੇ ਇਹ ਟਿੱਪਣੀਆਂ ਵੀਰਵਾਰ ਨੂੰ ਯਰੂਸ਼ਲਮ ਤੋਂ ਲਗਭਗ 190 ਕਿਲੋਮੀਟਰ ਦੱਖਣ ਵਿਚ ਸਥਿਤ ਬਹਾਦ 1 (ਆਈ.ਡੀ.ਐਫ. ਅਫ਼ਸਰਜ਼ ਸਕੂਲ) ਵਿਖੇ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐਫ.) ਕੈਡਿਟਾਂ ਦੇ ਗ੍ਰੈਜੂਏਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤੀਆਂ |

ਪਿਛਲੀ ਖ਼ਬਰ ਵਿਨੋਦ ਜਾਖੜ ਐਨ.ਐਸ.ਯੂ.ਆਈ. ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਅਮਰੀਕੀ ਸੁਪਰੀਮ ਕੋਰਟ ਵਲੋਂ ਟਰੰਪ ਦੇ ਟੈਰਿਫ਼ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।