22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਭਾਰਤ 'ਚ ਕਈ ਥਾਵਾਂ 'ਤੇ ਰੋਸ ਪ੍ਰਦਰਸ਼ਨ ਕਸ਼ਮੀਰ 'ਚ ਸਕੂਲ-ਕਾਲਜ ਦੋ ਦਿਨ ਲਈ ਬੰਦ <br/>

ਅਜੀਤ ਡੈਸਕ 02-03-2026

ਸ੍ਰੀਨਗਰ/ਲਖਨਊ, 1 ਮਾਰਚ (ਏਜੰਸੀ)-ਕਸ਼ਮੀਰ ਤੋਂ ਕਰਨਾਟਕ ਤੱਕ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਸ਼ੀਆ ਭਾਈਚਾਰੇ ਨੇ ਈਰਾਨ ਦੇ ਸੁਪਰੀਮ ਨੇਤਾ ਖਾਮੇਨੇਈ ਦੀ ਹੱਤਿਆ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ | ਕਸ਼ਮੀਰ, ਸ੍ਰੀਨਗਰ, ਪੰਜਾਬ, ਉੱਤਰ ਪ੍ਰਦੇਸ਼, ਨਵੀਂ ਦਿੱਲੀ, ਬਿਹਾਰ, ਝਾਰਖੰਡ, ਤੇਲੰਗਾਨਾ, ਕਰਨਾਟਕ ਸਮੇਤ ਹੋਰ ਕਈ ਥਾਵਾਂ 'ਤੇ ਸ਼ੀਆ ਭਾਈਚਾਰੇ ਦੇ ਲੋਕਾਂ ਨੇ ਰੋਸ ਮੁਜ਼ਾਹਰੇ ਕੀਤੇ | ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਓਮਰ ਅਬਦੁਲਾ ਨੇ ਈਰਾਨ 'ਚ ਵਾਪਰ ਰਹੇ ਘਟਨਾਕ੍ਰਮ 'ਤੇ ਚਿੰਤਾ ਪ੍ਰਗਟ ਕੀਤੀ ਤੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ | ਵਿਰੋਧ ਪ੍ਰਦਰਸ਼ਨਾਂ ਵਿਚਾਲੇ ਕਸ਼ਮੀਰ ਡਵੀਜ਼ਨ 'ਚ ਸਕੂਲ-ਕਾਲਜਾਂ ਨੂੰ ਸੋਮਵਾਰ ਤੇ ਮੰਗਲਵਾਰ ਨੂੰ ਬੰਦ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਪੱਛਮੀ ਏਸ਼ੀਆ ਦੀ ਸਥਿਤੀ ਤੇ ਫਸੇ ਹੋਏ ਭਾਰਤੀਆਂ ਬਾਰੇ ਚਰਚਾ <br/> ਅਗਲੀ ਖ਼ਬਰ ਪਾਕਿਸਤਾਨ 'ਚ ਹਿੰਸਕ ਪ੍ਰਦਰਸ਼ਨ-12 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।