06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮਨੀਪੁਰ 'ਚ ਮੋਬਾਈਲ ਇੰਟਰਨੈੱਟ ਪਾਬੰਦੀ ਜਾਰੀ

ਅਜੀਤ ਡੈਸਕ 13-04-2026
ਕਰਫ਼ਿਊ 'ਚ 10 ਘੰਟਿਆਂ ਲਈ ਢਿੱਲ
ਇੰਫਾਲ, 12 ਅਪ੍ਰੈਲ (ਯੂ. ਐੱਨ.ਆਈ.) ਮਨੀਪੁਰ ਦੇ ਪੰਜ ਜ਼ਿਲਿ੍ਹਆਂ ਵਿੱਚ ਮੋਬਾਈਲ ਇੰਟਰਨੈੱਟ ਤੇ ਡਾਟਾ ਸੇਵਾਵਾਂ ਦੀ ਮੁਅੱਤਲੀ ਜਾਰੀ ਰਹੀ, ਜਦੋਂ ਕਿ ਐਤਵਾਰ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 3 ਵਜੇ ਤੱਕ ਕਰਫਿਊ 'ਚ ਢਿੱਲ ਦਿੱਤੀ ਗਈ | 7 ਅਪ੍ਰੈਲ ਤੋਂ, ਮਨੀਪੁਰ ਸਰਕਾਰ ਨੇ ਸ਼ੱਕੀ ਕੁਕੀ ਅੱਤਵਾਦੀਆਂ ਦੁਆਰਾ ਦੋ ਬੱਚਿਆਂ ਦੀ ਹੱਤਿਆ ਤੋਂ ਬਾਅਦ, ਇੰਫਾਲ ਪੱਛਮੀ, ਇੰਫਾਲ ਪੂਰਬੀ, ਥÏਬਲ, ਕਾਕਚਿੰਗ ਤੇ ਬਿਸ਼ਨੂਪੁਰ ਸਮੇਤ ਪੰਜ ਜ਼ਿਲਿ੍ਹਆਂ 'ਚ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਲਗਾਈ ਹੋਈ ਹੈ | 8 ਅਪ੍ਰੈਲ ਨੂੰ ਜਾਰੀ ਕੀਤੇ ਗਏ ਪਿਛਲੇ ਆਦੇਸ਼ ਦੇ ਅਨੁਸਾਰ, ਸਰਕਾਰ ਨੇ ਸ਼ਰਤ ਅਨੁਸਾਰ ਨਿਯੰਤਰਿਤ ਅਤੇ ਉਦਾਰਵਾਦੀ ਤਰੀਕੇ ਨਾਲ ਬ੍ਰÏਡਬੈਂਡ ਸੇਵਾਵਾਂ ਨੂੰ ਬਹਾਲ ਕੀਤਾ ਸੀ, ਜਦੋਂ ਕਿ ਮੋਬਾਈਲ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਲਾਗੂ ਰਹੀ | ਇਸ ਦÏਰਾਨ, ਲੋਕਾਂ ਨੂੰ ਜ਼ਰੂਰੀ ਵਸਤੂਆਂ ਖਰੀਦਣ ਦੀ ਆਗਿਆ ਦੇਣ ਲਈ ਕਰਫਿਊ ਹਟਾ ਦਿੱਤਾ ਗਿਆ ਸੀ | ਤੇਲ ਡਿਪੂ ਅਤੇ ਬਾਜ਼ਾਰ ਖੋਲ੍ਹੇ ਗਏ ਸਨ | ਪਹਿਲਾਂ ਕਰਫਿਊ ਵਿੱਚ ਸਿਰਫ਼ ਚਾਰ ਘੰਟਿਆਂ ਲਈ ਢਿੱਲ ਦਿੱਤੀ ਗਈ ਸੀ ਤੇ ਸਨਿਚਰਵਾਰ ਨੂੰ ਇਸਨੂੰ ਦੁਪਹਿਰ ਤੱਕ ਹਟਾ ਦਿੱਤਾ ਗਿਆ ਸੀ |

ਪਿਛਲੀ ਖ਼ਬਰ ਕੇਂਦਰੀ ਖ਼ੁਰਾਕ ਮੰਤਰਾਲੇ ਦੀ ਟੀਮ ਵਲੋਂ ਬਨੂੜ ਅਨਾਜ ਮੰਡੀ 'ਚ ਕਣਕ ਦੀ ਜਾਂਚ ਅਗਲੀ ਖ਼ਬਰ ਪੱਛਮੀ ਏਸ਼ੀਆ ਸੰਕਟ ਕਾਰਨ ਭਾਰਤ ਨੇ 5 ਕਿਲੋ ਵਾਲੇ ਸਿਲੰਡਰ ਦੀ ਸਪਲਾਈ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।