03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੰਗੀਤ ਦੀ ਦੁਨੀਆ 'ਚ ਇਕ ਵੱਡਾ ਖਲਾਅ ਪੈਦਾ ਹੋਇਆ-ਰਾਸ਼ਟਰਪਤੀ

ਅਜੀਤ ਡੈਸਕ 13-04-2026
ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਾਇਕਾ ਆਸ਼ਾ ਭੋਸਲੇ ਦੇ ਦਿਹਾਂਤ 'ਤੇ ਦੁਖ ਜਤਾਇਆ ਤੇ ਕਿਹਾ ਕਿ ਇਸ ਨਾਲ ਸੰਗੀਤ ਦੀ ਦੁਨੀਆ 'ਚ ਇਕ ਵੱਡਾ ਖਲਾਅ ਪੈਦਾ ਹੋ ਗਿਆ ਹੈ | 'ਐਕਸ' 'ਤੇ ਇਕ ਪੋਸਟ 'ਚ ਮੁਰਮੂ ਨੇ ਕਿਹਾ ਕਿ ਇਕ ਮਸ਼ਹੂਰ ਗਾਇਕਾ ਵਜੋਂ ਉਨ੍ਹਾਂ ਦੇ ਸ਼ਾਨਦਾਰ ਕੈਰੀਅਰ ਨੇ ਭਾਰਤ 'ਚ ਸੰਗੀਤ ਦੇ ਇਕ ਪੂਰੇ ਦੌਰ ਨੂੰ ਪਰਿਭਾਸ਼ਿਤ ਕੀਤਾ ਹੈ | ਮੁਰਮੂ ਨੇ ਕਿਹਾ ਕਿ ਆਪਣੀ ਸੁਰੀਲੀ ਤੇ ਸਦਾਬਹਾਰ ਆਵਾਜ਼ ਨਾਲ ਆਸ਼ਾ ਨੇ ਦਹਾਕਿਆਂ ਤੱਕ ਭਾਰਤੀ ਸੰਗੀਤ ਨੂੰ ਅਮੀਰ ਬਣਾਇਆ | ਉਨ੍ਹਾਂ ਦਾ ਸੰਗੀਤ ਹਮੇਸ਼ਾਂ ਅਮਰ ਰਹੇਗਾ |

ਪਿਛਲੀ ਖ਼ਬਰ ਮੋਟਰਸਾਈਕਲ ਰੈਲੀ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਆਵਾਜ਼ 'ਚ ਸਦੀਵੀ ਪ੍ਰਤਿਭਾ ਸੀ-ਪ੍ਰਧਾਨ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।