03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮੋਟਰਸਾਈਕਲ ਰੈਲੀ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਅਜੀਤ ਡੈਸਕ 13-04-2026
ਜਲੰਧਰ, 12 ਅਪ੍ਰੈਲ (ਜਸਪਾਲ ਸਿੰਘ)-ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਵਸ ਮੌਕੇ 14 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਮਨੀਸ਼ ਗਿੱਲ (ਐਸ. ਸੀ. ਸੈੱਲ ਦੇ ਉਪ ਪ੍ਰਧਾਨ, ਪੰਜਾਬ) ਅਤੇ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਅਗਵਾਈ ਹੇਠ ਕੀਤੀ ਜਾ ਰਹੀ ਮੋਟਰਸਾਈਕਲ ਰੈਲੀ ਦੀਆਂ ਤਿਆਰੀਆਂ ਸੰਬੰਧੀ ਇਕ ਅਹਿਮ ਮੀਟਿੰਗ ਸਥਾਨਕ ਇਕ ਪੈਲੇਸ ਵਿਖੇ ਕੀਤੀ ਗਈ, ਜਿਸ 'ਚ ਪ੍ਰਧਾਨ ਮਨੀਸ਼ ਗਿੱਲ, ਸੂਬਾ ਪ੍ਰਧਾਨ ਸੰਨੀ ਘਈ, ਮੀਤ ਪ੍ਰਧਾਨ ਰਿੱਕੀ ਲੂਥਰ, ਤਜਿੰਦਰ ਸਿੰਘ, ਬਾਦਲ, ਪੰਕਜ ਲਹੌਰੀਆ, ਯਸ਼ ਸਹੋਤਾ, ਰਾਜੇਸ਼ ਗਿੱਲ, ਸ਼ੁਭਮ, ਰਾਹੁਲ ਵਧਵਾ, ਕਰਨ ਥਾਪਰ ਮਨਜੀਤ ਜੌਨ, ਰਾਜ ਬਿੱਲਾ, ਗੋਰਾ ਅਟਵਾਲ ਵਿਸ਼ਾਲ ਸ਼ਰਮਾ, ਪਵਨ ਰਾਏ, ਵਿਸ਼ਾਲ ਬੱਬਾ, ਹਰਮਨ, ਮਲਕੀਤ ਸਿੰਘ, ਸਤੀਸ਼ ਕੁਮਾਰ, ਸਤੀਸ਼ ਕੁਮਾਰ, ਸਤੀਸ਼ ਕੁਮਾਰ, ਵਿਨੋਦ ਕੁਮਾਰ ਸੋਂਧੀ, ਨਵਲ ਕਿਸ਼ੋਰ, ਵਿਨੋਦ ਜੋਸ਼ੀ, ਰਾਜਨ, ਰਵੀ ਗੋਲਾ, ਡੋਨਰ, ਜਤਿੰਦਰ ਕੁਮਾਰ, ਰਵੀ ਸਟੈਂਡ, ਦਲਜੀਤ, ਵਿੱਕੀ ਸ਼ਰਮਾ, ਲਵਲੂ ਹੰਸ ਤੇ ਹੋਰ ਸਾਥੀ ਹਾਜ਼ਰ ਸਨ | ਇਸ ਮੌਕੇ ਸੰਨੀ ਘਈ ਨੇ ਦੱਸਿਆ ਕਿ ਇਹ ਰੈਲੀ 14 ਤਰੀਕ ਨੂੰ ਦੁਪਹਿਰ 3 ਵਜੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਤੋਂ ਸ਼ੁਰੂ ਹੋਵੇਗੀ ਅਤੇ ਸੰਵਿਧਾਨ ਚੌਕ, ਨਾਮਦੇਵ ਚੌਕ, ਕੰਪਨੀ ਬਾਗ ਚੌਕ, ਭਗਵਾਨ ਵਾਲਮੀਕਿ ਚੌਕ, ਪ੍ਰਭੂ ਰਤਨਾਕਰ ਚੌਕ, ਬਸਤੀ ਅੱਡਾ, ਜਲੰਧਰ ਤੇ ਫੁੱਟਬਾਲ ਚੌਕ ਤੋਂ ਹੁੰਦੀ ਹੋਈ ਡਾ. ਬੀ. ਆਰ. ਅੰਬੇਡਕਰ ਚੌਕ ਤੱਕ ਜਾਵੇਗੀ | ਸਮਾਗਮ 'ਚ ਧਾਰਮਿਕ ਤੇ ਰਾਜਨੀਤਿਕ ਆਗੂ ਵੀ ਹਿੱਸਾ ਲੈਣਗੇ |
ਪਿਛਲੀ ਖ਼ਬਰ ਏ. ਐਨ. ਗੁਜਰਾਲ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸੰਗੀਤ ਦੀ ਦੁਨੀਆ 'ਚ ਇਕ ਵੱਡਾ ਖਲਾਅ ਪੈਦਾ ਹੋਇਆ-ਰਾਸ਼ਟਰਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।