ਅਕਾਲੀ-ਭਾਜਪਾ ਗੱਠਜੋੜ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ
ਲੋਹੀਆਂ ਖਾਸ, 24 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ‘ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤੇ ਗਏ ਗਠਜੋੜ ਦੀ ਖੁਸ਼ੀ ’ਚ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਲੰਬਾ ਸਮਾਂ ਮੈਂਬਰ ਰਹੇ ਲੋਹੀਆਂ ਦੇ ਸਾਬਕਾ ਸਰਪੰਚ ਜਸਬੀਰ ਸਿੰਘ ਛਾਬੜਾ ਵਲੋਂ ਆਪਣੇ ਘਰ ਗ੍ਰੰਥੀ ਸਿੰਘ ਨੂੰ ਸੱਦ ਕੇ ਚੜ੍ਹਦੀਕਲਾ ਦੀ ਅਰਦਾਸ ਕਰਵਾਈ ਗਈ ਹੈ| ਇਸ ਮੌਕੇ ਬੋਲਦਿਆਂ ਸਰਪੰਚ ਜਸਬੀਰ ਸਿੰਘ ਛਾਬੜਾ ਨੇ ਕਿਹਾ ਕਿ ਪੰਜਾਬ ਅੰਦਰ ਜਿੰਨ੍ਹਾ ਵਿਕਾਸ ‘ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ’ ਦੀਆਂ ਸਰਕਾਰਾਂ ਸਮੇਂ ਹੋਇਆ ਉਨ੍ਹਾਂ ਵਿਕਾਸ ਕਿਸੇ ਵੀ ਸਰਕਾਰ ਸਮੇਂ ਨਹੀਂ ਹੋਇਆ ਇਸ ਲਈ ਪੰਜਾਬ ’ਚ ਵਿਕਾਸ ਦੀ ਗਤੀ ਲਈ ‘ਗੱਠਜੋੜ ਦੀ ਸਰਕਾਰ’ ਜਰੂਰੀ ਹੈ| ਉਨ੍ਹਾਂ ਕਿਹਾ ਕਿ ਹੁਣ ਪੰਜਾਬ ਅੰਦਰ ‘ਅਕਾਲੀ-ਭਾਜਪਾ ਗਠਜੋੜ’ ਦੀ ਸਰਕਾਰ ਬਣਨੀ ਤੈਹ ਹੈ| ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਪੇਸ਼ ਕੀਤੀਆਂ| ਛਾਬੜਾ ਪਰਿਵਾਰ ਵਲੋਂ ਅਰਦਾਸ ਕਰਨ ਵਾਲੇ ਗ੍ਰੰਥੀ ਸਿੰਘ ਭਾਈ ਮੁਖਤਿਆਰ ਸਿੰਘ ਤੇ ਬੀਬੀ ਪਰਮਜੀਤ ਕੌਰ ਦਾ ਸਨਮਾਨ ਵੀ ਕੀਤਾ ਗਿਆ|