17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸੀ.ਬੀ.ਐਸ.ਈ. 10ਵੀਂ ਦਾ ਨਤੀਜਾ ਜਲਦ

ਅਜੀਤ ਡੈਸਕ 15-04-2026
ਨਵੀਂ ਦਿੱਲੀ, 14 ਅਪ੍ਰੈਲ (ਏਜੰਸੀ)-10ਵੀਂ ਜਮਾਤ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਲੱਖਾਂ ਵਿਦਿਆਰਥੀਆਂ ਦਾ ਇੰਤਜ਼ਾਰ ਜਲਦੀ ਖਤਮ ਹੋ ਸਕਦਾ ਹੈ ਕਿਉਂਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਵਲੋਂ ਪਹਿਲੇ ਪੜਾਅ ਦੇ ਨਤੀਜੇ ਇਸ ਹਫ਼ਤੇ 'ਚ, ਸੰਭਵ ਤÏਰ 'ਤੇ ਬੁੱਧਵਾਰ ਤੱਕ ਐਲਾਨੇ ਜਾਣ ਦੀ ਉਮੀਦ ਹੈ | 10ਵੀਂ ਜਮਾਤ ਦੀ 2026 ਦੀ ਬੋਰਡ ਦੀ ਪ੍ਰੀਖਿਆ 17 ਫਰਵਰੀ ਤੋਂ 11 ਮਾਰਚ ਦੇ ਦਰਮਿਆਨ ਕਰਵਾਈ ਗਈ ਸੀ ਅਤੇ ਕਰੀਬ 25 ਲੱਖ ਵਿਦਿਆਰਥੀ ਇਸ ਪ੍ਰੀਖਿਆ 'ਚ ਬੈਠੇ ਸਨ | ਡਿਜੀਲੌਕਰ ਵਲੋਂ ਸੋਮਵਾਰ ਨੂੰ ਪਾਈ ਇਕ ਪੋਸਟ, ਜਿਸ ਵਿਚ ਵਿਦਿਆਰਥੀਆਂ ਨੂੰ ਨਤੀਜੇ ਵਾਲੇ ਦਿਨ ਤੱਕ ਇੰਤਜ਼ਾਰ ਕਰਨ ਦੀ ਜਗ੍ਹਾ ਆਪਣੇ ਅਕਾਊਾਟ ਐਕਟਿਵ ਕਰਨ ਲਈ ਕਿਹਾ ਗਿਆ ਹੈ, ਦੇ ਬਾਅਦ ਨਤੀਜੇ ਦੇ ਐਲਾਨ ਦੀਆਂ ਅਟਕਲਾਂ ਤੇਜ਼ ਹੋ ਗਈਆਂ | ਸਲਾਹ ਵਿਚ ਕਿਹਾ ਗਿਆ ਹੈ ਕਿ ਸੀ. ਬੀ. ਐਸ. ਈ. ਦਾ 10ਵੀਂ ਦਾ ਨਤੀਜਾ ਛੇਤੀ ਆ ਰਿਹਾ ਹੈ | ਨਤੀਜੇ ਵਾਲੇ ਦਿਨ ਦਾ ਇੰਤਜ਼ਾਰ ਨਾ ਕਰੋ ਅਤੇ ਡਿਜ਼ੀਲੌਕਰ ਅਕਾਊਾਟ ਸੈਟ ਕਰ ਕੇ ਤਿਆਰ ਰਹੋ | ਜਿਨ੍ਹਾਂ ਵਿਦਿਆਰਥੀਆਂ ਦੀ ਅਪਾਰ ਆਈ. ਡੀ. ਨਹੀਂ ਹੈ ਉਨ੍ਹਾਂ ਨੂੰ ਅਕਾਊਾਟ ਬਣਾਉਣ ਦੀ ਲੋੜ ਹੈ | ਸੀ. ਬੀ. ਐਸ. ਈ. ਨਾਲ ਲਿੰਕ ਕੀਤੇ ਅਪਾਰ ਆਈ. ਡੀ. ਵਾਲੇ ਵਿਦਿਆਰਥੀਆਂ ਨੂੰ ਡਿਜ਼ੀਲੌਕਰ ਦੇ 'ਜਾਰੀ ਕੀਤੇ ਦਸਤਾਵੇਜ਼' ਭਾਗ 'ਚ ਆਪਣੀਆਂ ਮਾਰਕਸ਼ੀਟਾਂ (ਨੰਬਰ ਕਾਰਡ) ਪ੍ਰਾਪਤ ਹੋਣਗੀਆਂ |

ਪਿਛਲੀ ਖ਼ਬਰ ਮੰਡੀਆਂ 'ਚ ਕਣਕ ਦੇ ਅੰਬਾਰ, ਖ਼ਰੀਦ ਠੱਪ-ਕਿਸਾਨਾਂ ਦੀ ਚਿੰਤਾ ਸਿਖ਼ਰਾਂ 'ਤੇ ਅਗਲੀ ਖ਼ਬਰ ਵਿਸਾਖੀ ਮੌਕੇ ਵੱਡੀ ਗਿਣਤੀ 'ਚ ਸੰਗਤ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।