19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਪਹਿਲੀ ਨੂੰ <br/>

ਅਜੀਤ ਡੈਸਕ 29-04-2026
ਮਜ਼ਦੂਰਾਂ ਨੂੰ ਦਰਪੇਸ਼ ਮਸਲਿਆਂ ਤੇ ਮਨਰੇਗਾ ਦੇ ਬਦਲੇ ਰੂਪ 'ਤੇ ਹੋਣਗੀਆਂ ਵਿਚਾਰਾਂ
ਚੰਡੀਗੜ੍ਹ, 28 ਅਪ੍ਰੈਲ (ਬਿਉਰੋ ਚੀਫ਼)-ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵਲੋਂ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ 1 ਮਈ ਨੂੰ ਮਜ਼ਦੂਰਾਂ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫੈਸਲਾ ਲਿਆ ਗਿਆ ਹੈ | ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਇਕ ਦਿਨਾਂ ਵਿਸ਼ੇਸ਼ ਇਜਲਾਸ ਦੌਰਾਨ ਮਜ਼ਦੂਰਾਂ ਨੂੰ ਦਰਪੇਸ਼ ਮਸਲਿਆਂ ਤੇ ਮਨਰੇਗਾ ਦੇ ਬਦਲੇ ਗਏ ਰੂਪ 'ਤੇ ਵਿਚਾਰਾਂ ਹੋਣਗੀਆਂ | ਇਹ ਪਹਿਲੀ ਵਾਰ ਹੋਵੇਗਾ ਕਿ ਮਜ਼ਦੂਰ ਦਿਵਸ ਨੂੰ ਸਮਰਪਿਤ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ | ਮੁੱਖ ਮੰਤਰੀ ਨੇ ਦੱਸਿਆ ਕਿ ਇਸ ਵਿਸ਼ੇਸ਼ ਇਜਲਾਸ ਲਈ ਦਰਸ਼ਕਾਂ ਵਜੋਂ ਮਜਦੂਰ ਜਥੇਬੰਦੀਆਂ ਤੇ ਵਰਕਰਾਂ ਦੇ ਨੁਮਾਇੰਦਿਆਂ ਨੂੰ ਵੀ ਸੂਬੇ ਭਰ ਤੋਂ ਸੱਦਿਆ ਜਾਵੇਗਾ | ਚਰਚਾ ਇਹ ਵੀ ਹੈ ਕਿ ਰਾਜ ਸਰਕਾਰ ਇਸ ਮੌਕੇ ਵਰਕਰਾਂ ਦੇ ਕਲਿਆਣ ਲਈ ਕੋਈ ਵਿਸ਼ੇਸ਼ ਐਲਾਨ ਵੀ ਕਰ ਸਕਦੀ ਹੈ | ਇਹ ਵਿਸ਼ੇਸ਼ ਇਜਲਾਸ ਬਜਟ ਇਜਲਾਸ ਦਾ ਵਾਧਾ ਹੀ ਸਮਝਿਆ ਜਾਵੇਗਾ ਕਿਉਂਕਿ ਬਜਟ ਇਜਲਾਸ ਨੂੰ ਅਜੇ ਤੱਕ ਪੱਕੇ ਤੌਰ 'ਤੇ ਉਠਾਇਆ ਨਹੀਂ ਗਿਆ | ਸੂਤਰਾਂ ਅਨੁਸਾਰ ਵਿਸ਼ੇਸ਼ ਇਜਲਾਸ ਹੋਣ ਕਾਰਨ ਇਸ ਮੌਕੇ ਸਵਾਲਾਂ ਜਵਾਬਾਂ, ਕੰਮ ਰੋਕੂ ਜਾਂ ਧਿਆਨ ਦਿਵਾਉ ਮੱਤਿਆਂ ਲਈ ਸਮਾਂ ਰੱਖੇ ਜਾਣ ਦੀ ਸੰਭਾਵਨਾ ਨਹੀਂ, ਪਰ ਸ਼ੋਕ ਮਤਿਆਂ ਲਈ ਸਮਾਂ ਰੱਖਿਆ ਜਾ ਸਕਦਾ ਹੈ | ਇਸੇ ਤਰ੍ਹਾਂ ਇਜਲਾਸ ਦੌਰਾਨ ਹੋਰ ਵਿਧਾਨਕ ਕੰਮਕਾਜ ਵੀ ਹੋ ਸਕਦਾ ਹੈ |

ਪਿਛਲੀ ਖ਼ਬਰ ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ-ਭਗਵੰਤ ਮਾਨ ਅਗਲੀ ਖ਼ਬਰ ਸਿਸੋਦੀਆ ਨੇ ਵੀ ਜਸਟਿਸ ਸਵਰਨਕਾਂਤਾ ਨੂੰ ਲਿਖੀ ਚਿੱਠੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।