19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਅਮਰੀਕਾ ਵਲੋਂ ਪ੍ਰਮਾਣੂ ਸਮਝੌਤੇ ਤੋਂ ਬਿਨਾਂ ਜੰਗ ਖ਼ਤਮ ਕਰਨ ਦਾ ਈਰਾਨੀ ਪ੍ਰਸਤਾਵ ਖ਼ਾਰਜ

ਅਜੀਤ ਡੈਸਕ 29-04-2026

ਈਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਤੋਂ ਰੋਕਣਾ ਹੀ ਸਾਡਾ ਮੁੱਖ ਮਕਸਦ-ਮਾਰਕੋ ਰੂਬੀਓ
ਦੁਬਈ, 28 ਅਪ੍ਰੈਲ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋ ਮਹੀਨਿਆਂ ਤੋਂ ਜਾਰੀ ਜੰਗ ਨੂੰ ਖਤਮ ਕਰਨ ਲਈ ਈਰਾਨ ਵਲੋਂ ਭੇਜੀ ਗਈ ਤਾਜ਼ਾ ਤਜਵੀਜ਼ ਨੂੰ ਖਾਰਜ ਕਰ ਦਿੱਤਾ ਹੈ¢ਟਰੰਪ ਪ੍ਰਸ਼ਾਸਨ ਨੇ ਈਰਾਨ ਵਲੋਂ ਜੰਗ ਖ਼ਤਮ ਕਰਨ ਅਤੇ 'ਸਟੇ੍ਰਟ ਆਫ਼ ਹੋਰਮੁਜ਼' ਨੂੰ ਮੁੜ ਖੋਲ੍ਹਣ ਦੀ ਤਾਜ਼ਾ ਤਜਵੀਜ਼ ਨੂੰ ਲਗਭਗ ਠੰਢੇ ਬਸਤੇ 'ਚ ਪਾ ਦਿੱਤਾ ਹੈ¢ ਈਰਾਨ ਨੇ ਪੇਸ਼ਕਸ਼ ਕੀਤੀ ਸੀ ਕਿ ਜੇਕਰ ਅਮਰੀਕਾ ਉਸ 'ਤੇ ਲਗਾਈ ਸਮੁੰਦਰੀ ਘੇਰਾਬੰਦੀ ਹਟਾ ਲੈਂਦਾ ਹੈ ਤਾਂ ਉਹ ਜੰਗ ਖ਼ਤਮ ਕਰਨ ਲਈ ਤਿਆਰ ਹੈ ਪਰ ਇਸ 'ਚ ਪ੍ਰਮਾਣੂ ਪ੍ਰੋਗਰਾਮ 'ਤੇ ਚਰਚਾ ਨੂੰ ਭਵਿੱਖ ਲਈ ਟਾਲਣ ਦੀ ਗੱਲ ਕਹੀ ਗਈ ਸੀ¢ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਾਫ਼ ਕਰ ਦਿੱਤਾ ਹੈ ਕਿ ਪ੍ਰਮਾਣੂ ਮੁੱਦੇ ਨੂੰ ਨਜ਼ਰਅੰਦਾਜ਼ ਕਰਕੇ ਕੋਈ ਵੀ ਸਮਝÏਤਾ ਪ੍ਰਵਾਨ ਨਹੀਂ ਕੀਤਾ ਜਾਵੇਗਾ¢ਇਕ ਇੰਟਰਵਿਊ ਦੌਰਾਨ ਰੂਬੀਓ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਅਜਿਹਾ ਸਮਝÏਤਾ ਨਾ ਹੋਵੇ ਜੋ ਈਰਾਨ ਨੂੰ ਭਵਿੱਖ 'ਚ ਕਿਸੇ ਵੀ ਵੇਲੇ ਪ੍ਰਮਾਣੂ ਹਥਿਆਰਾਂ ਵੱਲ ਵਧਣ ਦਾ ਮÏਕਾ ਦੇਵੇ¢ ਉਨ੍ਹਾਂ ਅੱਗੇ ਕਿਹਾ ਕਿ ਈਰਾਨ ਦੇ ਕੱਟੜਪੰਥੀ ਸ਼ਾਸਨ ਦੇ ਹੁੰਦਿਆਂ ਪ੍ਰਮਾਣੂ ਹਥਿਆਰਾਂ ਦਾ ਖ਼ਤਰਾ ਹਮੇਸ਼ਾ ਬਣਿਆ ਰਹੇਗਾ ਅਤੇ ਇਹੀ ਇਸ ਪੂਰੇ ਵਿਵਾਦ ਦਾ ਕੇਂਦਰੀ ਮੁੱਦਾ ਹੈ¢ ਹਾਲਾਂਕਿ, ਪਾਕਿਸਤਾਨ ਰਾਹੀਂ ਅਮਰੀਕਾ ਤੱਕ ਪਹੁੰਚਾਈ ਗਈ ਇਸ ਤਜਵੀਜ਼ 'ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਰਾਸ਼ਟਰੀ ਸੁਰੱਖਿਆ ਟੀਮ ਵਲੋਂ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਪਾਕਿ 'ਚ ਸਿਰਫ਼ 5-7 ਦਿਨਾਂ ਦਾ ਬਚਿਆ ਕੱਚਾ ਤੇਲ ਅਗਲੀ ਖ਼ਬਰ ਈਰਾਨ ਹੁਣ ਢਹਿ-ਢੇਰੀ ਹੋਣ ਕਿਨਾਰੇ-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।