19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

'ਆਪ' ਨੇ ਗੁਜਰਾਤ 'ਚ ਦਾਇਰਾ ਵਧਾਇਆ ਨਰਮਦਾ ਜ਼ਿਲ੍ਹਾ ਪੰਚਾਇਤ ਅਤੇ 12 ਤਾਲੁਕਾ ਪੰਚਾਇਤਾਂ ਜਿੱਤੀਆਂ <br/>

ਅਜੀਤ ਡੈਸਕ 29-04-2026
ਅਹਿਮਦਾਬਾਦ, 28 ਅਪ੍ਰੈਲ (ਪੀ. ਟੀ. ਆਈ.) 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੁਜਰਾਤ ਵਿੱਚ ਆਪਣੇ ਜ਼ਮੀਨੀ ਆਧਾਰ ਨੂੰ ਮਜ਼ਬੂਤ ਕਰਨ ਦੇ ਆਮ ਆਦਮੀ ਪਾਰਟੀ (ਆਪ) ਦੇ ਯਤਨਾਂ ਨੂੰ ਬੂਰ ਪਿਆ ਹੈ¢ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੇ ਮੰਗਲਵਾਰ ਨੂੰ ਪਹਿਲੀ ਵਾਰ ਇੱਕ ਜ਼ਿਲ੍ਹਾ ਪੰਚਾਇਤ ਨਰਮਦਾ ਅਤੇ 12 ਤਾਲੁਕਾ ਪੰਚਾਇਤਾਂ ਜਿੱਤੀਆਂ ਹਨ | ਇਸ ਤੋਂ ਇਲਾਵਾ, ਗੁਜਰਾਤ ਵਿੱਚ ਸਥਾਨਕ ਸੰਸਥਾਵਾਂ ਵਿੱਚ ਪਾਰਟੀ ਦੀਆਂ ਸੀਟਾਂ ਦੀ ਗਿਣਤੀ 2021 ਦੀਆਂ ਚੋਣਾਂ ਦੇ ਮੁਕਾਬਲੇ ਕਈ ਗੁਣਾ ਵਧ ਗਈ ਹੈ | ਹੁਣ ਤੱਕ ਐਲਾਨੇ ਗਏ ਨਤੀਜਿਆਂ ਵਿੱਚ, 'ਆਪ' ਨੇ ਸਥਾਨਕ ਸੰਸਥਾਵਾਂ ਵਿੱਚ 350 ਤੋਂ ਵੱਧ ਸੀਟਾਂ ਜਿੱਤੀਆਂ ਹਨ, ਪਾਰਟੀ ਦੇ ਸੂਬਾ ਪ੍ਰਧਾਨ, ਇਸੂਦਾਨ ਗੜ੍ਹਵੀ ਨੇ ਇਹ ਦਾਅਵਾ ਕੀਤਾ ਹੈ | ਬੇਸ਼ੱਕ, ਸੂਰਤ ਨਗਰ ਨਿਗਮ ਵਿਚ ਇਸਦਾ ਪ੍ਰਦਰਸ਼ਨ ਉਮੀਦ ਤੋਂ ਘੱਟ ਰਿਹਾ, 2021 ਦੀਆਂ ਚੋਣਾਂ ਵਿੱਚ 27 ਸੀਟਾਂ ਦੇ ਮੁਕਾਬਲੇ ਇਸ ਵਾਰ ਸਿਰਫ ਇੱਕ ਅੰਕ 'ਚ ਹੀ ਸੀਟਾਂ ਜਿੱਤੀਆਂ | 'ਆਪ' ਨੇ ਨਗਰ ਨਿਗਮਾਂ ਸਮੇਤ ਵੱਖ-ਵੱਖ ਸਥਾਨਕ ਸੰਸਥਾਵਾਂ ਵਿੱਚ ਕੁੱਲ 5,445 ਉਮੀਦਵਾਰ ਖੜ੍ਹੇ ਕੀਤੇ | ਨਰਮਦਾ ਜ਼ਿਲ੍ਹਾ ਪੰਚਾਇਤ ਤੋਂ ਇਲਾਵਾ, ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਫੈਲੀਆਂ ਗਰੁਡੇਸ਼ਵਰ, ਚਿਕੜਾ, ਗੁਡੇਸ਼ਵਰ, ਵਾਲੀਆ, ਬਾਗਸਾਰਾ, ਲਾਲਪੁਰ, ਜੂਨਾਗੜ੍ਹ, ਪੋਸ਼ੀਨਾ, ਵਿਸਾਵਦਰ, ਸਾਗਬਾਰਾ, ਛੋਟਾ ਉਦੈਪੁਰ ਅਤੇ ਕੁਆਂਟ ਦੀਆਂ ਤਾਲੁਕਾ ਪੰਚਾਇਤਾਂ ਵੀ ਜਿੱਤੀਆਂ¢

ਪਿਛਲੀ ਖ਼ਬਰ ਭਾਜਪਾ ਦੀ ਗੁਜਰਾਤ 'ਚ 15 ਨਗਰ ਨਿਗਮਾਂ 'ਤੇ ਜਿੱਤ-ਮੋਰਬੀ ਅਤੇ ਪੋਰਬੰਦਰ 'ਚ ਫੇਰਿਆ ਹੂੰਝਾ <br/> ਅਗਲੀ ਖ਼ਬਰ ਪੱਛਮੀ ਬੰਗਾਲ 'ਚ ਆਖ਼ਰੀ ਪੜਾਅ ਤਹਿਤ ਵੋਟਾਂ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।