28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਜਬਲਪੁਰ 'ਚ ਕਰੂਜ਼ ਕਿਸ਼ਤੀ ਪਲਟੀ-4 ਮੌਤਾਂ, 10 ਲਾਪਤਾ <br/>

ਅਜੀਤ ਡੈਸਕ 01-05-2026

ਜਬਲਪੁਰ, 30 ਅਪ੍ਰੈਲ (ਏਜੰਸੀ)-ਜਬਲਪੁਰ ਜ਼ਿਲ੍ਹੇ ਦੇ ਬਾਰਗੀ ਡੈਮ 'ਤੇ ਬਣੀ ਝੀਲ 'ਚ 29 ਯਾਤਰੀ ਲਿਜਾ ਰਹੀ ਇਕ ਕਿਸ਼ਤੀ ਅਚਾਨਕ ਤੂਫ਼ਾਨ ਆਉਣ ਨਾਲ ਪਲਟ ਗਈ, ਜਿਸ ਦੌਰਾਨ 4 ਵਿਅਕਤੀ ਪਾਣੀ 'ਚ ਡੁੱਬ ਕੇ ਮਰ ਗਏ ਅਤੇ 15 ਹੋਰਾਂ ਨੂੰ ਬਚਾਅ ਲਿਆ ਗਿਆ ਹੈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 10 ਯਾਤਰੀ ਲਾਪਤਾ ਹਨ | ਉਨ੍ਹਾਂ ਨੇ ਦੱਸਿਆ ਕਿ ਬਾਰਗੀ ਡੈਮ ਝੀਲ 'ਚ ਘੁੰਮਣ ਲਈ ਕੁੱਲ 29 ਟਿਕਟਾਂ ਜਾਰੀ ਕੀਤੀਆਂ ਸਨ | ਜਬਲਪੁਰ ਦੇ ਕੁਲੈਕਟਰ ਤੇ ਐਸ.ਪੀ. ਬਚਾਅ ਟੀਮਾਂ ਨਾਲ ਰਾਹਤ ਕਾਰਜਾਂ 'ਚ ਜੁਟੇ ਹੋਏ ਹਨ | ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ 'ਐਕਸ' 'ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ | ਉਨ੍ਹਾਂ ਨੇ ਮਿ੍ਤਕਾਂ ਦੇ ਪਰਿਵਾਰਾਂ ਨੂੰ ਹਰੇਕ ਨੂੰ 4-4 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ | ਲੋਕ ਨਿਰਮਾਣ ਮੰਤਰੀ ਰਾਕੇਸ਼ ਸਿੰਘ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਸਵੇਰੇ 6 ਵਜੇ ਦੀ ਕਰੀਬ ਵਾਪਰੀ, ਕਿਸ਼ਤੀ 'ਚ 2 ਚਾਲਕਾਂ ਸਮੇਤ 29 ਯਾਤਰੀ ਮੌਜੂਦ ਸਨ | ਉਨ੍ਹਾਂ ਕਿਹਾ ਕਿ ਲਾਪਤਾ ਯਾਤਰੀਆਂ ਦੀ ਭਾਲ ਲਈ ਆਪ੍ਰੇਸ਼ਨ ਮੁਹਿੰਮ ਜਾਰੀ ਹੈ |

ਪਿਛਲੀ ਖ਼ਬਰ ਅਨਿਲ ਅੰਬਾਨੀ ਗਰੁੱਪ ਨਾਲ ਜੁੜੇ ਬੈਂਕਿੰਗ ਘੁਟਾਲੇ ਦੀ ਸੁਣਵਾਈ 8 ਤੱਕ ਮੁਲਤਵੀ <br/> ਅਗਲੀ ਖ਼ਬਰ ਆਸਟ੍ਰੇਲੀਆ ਤੋਂ ਵਾਪਸ ਭੇਜੇ ਗਏ 11 ਭਾਰਤੀ ਦਿੱਲੀ ਪਹੁੰਚੇ, 9 ਪੰਜਾਬੀ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।