16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜਾਬ ਪੁਲਿਸ ਵਲੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਖ਼ਿਲਾਫ਼ 2 ਐਫ.ਆਈ.ਆਰ. ਦਰਜ

ਅਜੀਤ ਡੈਸਕ 03-05-2026

• ਗਿ੍ਫ਼ਤਾਰ ਕਰਨ ਲਈ ਦਿੱਲੀ ਪੁੱਜੀ • ਪੰਜਾਬ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਘਰੋਂ ਨਿਕਲੇ ਪਾਠਕ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 2 ਮਈ- ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਰਾਜ ਸਭਾ ਮੈਂਬਰ ਸੰਦੀਪ ਪਾਠਕ ਖ਼ਿਲਾਫ਼ ਪੰਜਾਬ ਪੁਲਿਸ ਵਲੋਂ ਵੱਖ-ਵੱਖ ਜ਼ਿਲਿ੍ਹਆਂ 'ਚ ਦੋ ਐਫ.ਆਈ.ਆਰ., ਜਿਸ 'ਚ ਗ਼ੈਰ-ਜ਼ਮਾਨਤੀ ਧਾਰਾਵਾਂ ਲਾਈਆਂ ਗਈਆਂ ਹਨ, ਦਰਜ ਕਰਨ ਤੋਂ ਬਾਅਦ ਸਨਿਚਰਵਾਰ ਸਵੇਰੇ ਪੰਜਾਬ ਪੁਲਿਸ ਦੀ ਇਕ ਟੀਮ ਰਾਜ ਸਭਾ ਮੈਂਬਰ ਦੇ ਦਿੱਲੀ ਸਥਿਤ ਘਰ ਵੀ ਪਹੁੰਚੀ ਪਰ ਪੁਲਿਸ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਸੰਦੀਪ ਪਾਠਕ ਆਪਣੇ ਘਰ ਦੇ ਪਿਛਲੇ ਦਰਵਾਜ਼ੇ ਤੋਂ ਨਿਕਲ ਗਏ ਸਨ | ਪੰਜਾਬ ਪੁਲਿਸ ਵਲੋਂ ਇਹ ਕਾਰਵਾਈ ਸੰਦੀਪ ਪਾਠਕ ਤੋਂ ਪਹਿਲਾਂ ਇਕ ਹੋਰ ਬਾਗੀ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੇ ਠਿਕਾਣਿਆਂ 'ਤੇ ਛਾਪੇਮਾਰੀ ਤੋਂ ਬਾਅਦ ਕੀਤੀ ਗਈ ਹੈ | ਰਜਿੰਦਰ ਗੁਪਤਾ ਦੇ ਟ੍ਰਾਈਡੈਂਟ ਗਰੁੱਪ ਦੀ ਧੌਲਾ ਸਥਿਤ ਯੂਨਿਟ 'ਤੇ 30 ਅਪ੍ਰੈਲ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਛਾਪੇਮਾਰੀ ਕੀਤੀ ਗਈ ਸੀ | ਮਾਮਲੇ 'ਤੇ ਪ੍ਰਤੀਕਰਮ ਦਿੰਦਿਆਂ ਸੰਦੀਪ ਪਾਠਕ ਨੇ ਇਸ ਨੂੰ ਸਿਆਸੀ ਬਦਲਾ ਦੱਸਦਿਆਂ ਕਿਹਾ ਕਿ ਉਨ੍ਹਾਂ ਪੂਰੀ ਜ਼ਿੰਦਗੀ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਜਿਹੇ ਵਿਅਕਤੀ ਖ਼ਿਲਾਫ਼ ਅਜਿਹੀ ਕਾਰਵਾਈ ਹੋ ਰਹੀ ਹੈ ਤਾਂ ਇਹ ਦਰਸਾਉਂਦਾ ਹੈ ਕਿ ਉਹ (ਸੂਬਾ ਸਰਕਾਰ) ਕਿੰਨੇ ਡਰੇ ਹੋਏ ਹਨ | ਭਾਜਪਾ ਨੇ ਵੀ ਦੋਸ਼ ਲਾਇਆ ਕਿ 'ਆਪ' ਵਲੋਂ ਖੋਲਿ੍ਹਆ ਇਹ ਮੋਰਚਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਡਰ ਅਤੇ ਅਸੁਰੱਖਿਆ ਨੂੰ ਉਜਾਗਰ ਕਰਦੇ ਹਨ |

ਪਿਛਲੀ ਖ਼ਬਰ ਗਿਣਤੀ ਕੇਂਦਰਾਂ 'ਚ ਕੇਂਦਰੀ ਬਲਾਂ ਦੀ ਤਾਇਨਾਤੀ ਖ਼ਿਲਾਫ਼ ਟੀ.ਐਮ.ਸੀ. ਦੀ ਪਟੀਸ਼ਨ ਖ਼ਾਰਜ <br/> ਅਗਲੀ ਖ਼ਬਰ ਛੱਤੀਸਗੜ੍ਹ 'ਚ ਆਈ.ਈ.ਡੀ. ਧਮਾਕਾ-4 ਜਵਾਨ ਸ਼ਹੀਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।