17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਆਰ.ਟੀ.ਆਈ. ਰਾਹੀਂ ਪਤਨੀ ਨਹੀਂ ਮੰਗ ਸਕਦੀ ਪਤੀ ਦੇ ਆਮਦਨ ਕਰ ਦੇ ਵੇਰਵੇ

ਅਜੀਤ ਡੈਸਕ 03-05-2026
ਨਵੀਂ ਦਿੱਲੀ, 2 ਮਈ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਇਕ ਮਹੱਤਵਪੂਰਨ ਫ਼ੈਸਲੇ 'ਚ ਕਿਹਾ ਹੈ ਕਿ ਪਤਨੀ ਦੇ ਨਾਲ ਵਿਆਹੁਤਾ ਝਗੜੇ ਦੌਰਾਨ ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਤਹਿਤ ਪਤੀ ਦੀ ਆਮਦਨ ਟੈਕਸ ਵੇਰਵਿਆਂ ਦਾ ਖ਼ੁਲਾਸਾ ਨਹੀਂ ਕੀਤਾ ਜਾ ਸਕਦਾ | ਨਿੱਜਤਾ ਦੇ ਅਧਿਕਾਰ ਨੂੰ ਸੂਚਨਾ ਦੇ ਅਧਿਕਾਰ ਤੋਂ ਉਤੇ ਰੱਖਦੇ ਹੋਏ ਅਦਾਲਤ ਨੇ ਪਤੀ ਨੂੰ ਵੱਡੀ ਰਾਹਤ ਦਿੱਤੀ ਹੈ | ਇਸ ਫ਼ੈਸਲੇ ਨਾਲ ਇਹ ਸਾਫ਼ ਹੋ ਗਿਆ ਹੈ ਕਿ ਆਰ.ਟੀ.ਆਈ. ਦੀ ਵਰਤੋਂ ਨਿੱਜੀ ਝਗੜੇ ਜਾਂ ਨਿੱਜੀ ਮੁਕੱਦਮਿਆਂ ਵਿਚ ਹਥਿਆਰ ਵਜੋਂ ਨਹੀਂ ਕੀਤੀ ਜਾ ਸਕਦੀ | ਜਸਟਿਸ ਪੁਸ਼ਪੇਂਦਰ ਕੁਮਾਰ ਕੌਰਵ ਨੇ ਕਿਹਾ ਕਿ ਅਜਿਹੀ ਜਾਣਕਾਰੀ ਆਰ.ਟੀ.ਆਈ. ਐਕਟ ਤਹਿਤ 'ਵਿਆਪਕ ਜਨਹਿਤ' ਦੇ ਅਪਵਾਦ ਦੇ ਦਾਇਰੇ ਵਿਚ ਨਹੀਂ ਆਉਂਦੀ | ਅਦਾਲਤ ਨੇ ਇਸ ਮਾਮਲੇ 'ਚ ਕੇਂਦਰੀ ਸੂਚਨਾ ਕਮਿਸ਼ਨ (ਸੀ. ਆਈ. ਸੀ.) ਦੇ ਇਕ ਆਦੇਸ਼ ਨੂੰ ਰੱਦ ਕਰ ਦਿੱਤਾ | ਦੱਸਣਯੋਗ ਹੈ ਕਿ ਇਹ ਮਾਮਲਾ ਇਕ ਪਤੀ-ਪਤਨੀ ਵਿਚਕਾਰ ਚੱਲ ਰਹੇ ਗੁਜ਼ਾਰਾ ਭੱਤਾ ਦੇ ਮੁਕੱਦਮੇ ਨਾਲ ਜੁੜਿਆ ਹੋਇਆ ਹੈ | ਪਤਨੀ ਨੇ ਸੀ.ਆਈ.ਸੀ. 'ਚ ਅਪੀਲ ਕੀਤੀ ਸੀ ਕਿ ਉਸ ਦੇ ਪਤੀ ਦੀ ਆਮਦਨ ਦੀ ਜਾਣਕਾਰੀ ਦਿੱਤੀ ਜਾਵੇ ¢

ਪਿਛਲੀ ਖ਼ਬਰ ਅਲ ਫਲਾਹ 'ਵਰਸਿਟੀ ਗਰੁੱਪ ਦੇ ਚੇਅਰਮੈਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ <br/> ਅਗਲੀ ਖ਼ਬਰ ਮਾਮਲੇ 'ਚ ਹੋਰ ਖ਼ੁਲਾਸੇ ਹੋਣ ਦੀ ਉਮੀਦ-ਐਸ.ਐਸ.ਪੀ. ਵਰੁਣ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।