18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਪੇਸਐਕਸ ਦੇ ਰਾਕੇਟ ਨਾਲ ਭਾਰਤੀ ਸਟਾਰਟਅੱਪ ਦਾ 'ਦਿ੍ਸ਼ਟੀ' ਉਪਗ੍ਰਹਿ ਲਾਂਚ

ਅਜੀਤ ਡੈਸਕ 04-05-2026
ਨਵੀਂ ਦਿੱਲੀ, 3 ਮਈ (ਏਜੰਸੀ)-ਸਪੇਸਐਕਸ ਨੇ ਐਤਵਾਰ ਨੂੰ ਕੈਲੀਫੋਰਨੀਆ ਤੋਂ ਫਾਲਕਨ 9 ਰਾਕਟ ਜ਼ਰੀਏ ਬੈਂਗਲੁਰੂ ਆਧਾਰਿਤ ਸਟਾਰਟ ਅੱਪ ਗਲੈਕਸਆਈ ਦੇ ਮਿਸ਼ਨ ਦਿ੍ਸ਼ਟੀ ਉਪ-ਗ੍ਰਹਿ ਨੂੰ ਲਾਂਚ ਕੀਤਾ | ਕੰਪਨੀ ਅਨੁਸਾਰ ਮਿਸ਼ਨ ਦਿ੍ਸ਼ਟੀ ਦੁਨੀਆ ਦਾ ਪਹਿਲਾ ਓਪਟੋ ਐਸ. ਏ. ਆਰ. ਉਪ-ਗ੍ਰਹਿ ਹੈ, ਜਿਸ ਵਿਚ ਇਲੈਕਟ੍ਰੋ ਓਪਟੀਕਲ (ਈ. ਓ.) ਅਤੇ ਸਿੰਥੈਟਿਕ ਅਪਰਚਰ ਰਾਡਾਰ ਸੈਂਸਰ ਨੂੰ ਇਕ ਹੀ ਪਲੇਟਫਾਰਮ 'ਤੇ ਜੋੜਿਆ ਗਿਆ ਹੈ | ਈ. ਓ. ਸੈਂਸਰ ਧੁੱਪ ਅਤੇ ਸਾਫ਼ ਮੌਸਮ 'ਚ ਹਾਈ ਰੈਜ਼ੂਲੂਸ਼ਨ ਤਸਵੀਰਾਂ ਲੈਂਦੇ ਹਨ ਜਦਕਿ ਐਸ. ਏ. ਆਰ. ਸੈਂਸਰ ਰਡਾਰ ਪਲੱਸ ਜ਼ਰੀਏ ਹਰ ਮੌਸਮ ਅਤੇ ਹਰ ਸਮੇਂ ਤਸਵੀਰਾਂ ਉਪਲਬਧ ਕਰਵਾਉਂਦੇ ਹਨ | ਕੰਪਨੀ ਦੇ ਸੰਸਥਾਪਕ ਅਤੇ ਸੀ. ਈ. ਓ. ਸੁਯਸ਼ ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਦੋਹਰੀ ਵਰਤੋਂ ਵਾਲੇ ਧਰਤੀ ਨਿਰੀਖਣ ਉਪ-ਗ੍ਰਹਿ ਦੇ ਤੌਰ 'ਤੇ ਇਹ ਮਿਸ਼ਨ ਰੱਖਿਆ, ਖੇਤੀ, ਆਫਤ ਪ੍ਰਬੰਧਨ, ਸਮੁੰਦਰੀ ਨਿਗਰਾਨੀ ਅਤੇ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਵਰਗੇ ਖੇਤਰਾਂ 'ਚ ਵਰਤੋਂ ਦੇ ਮਾਮਲਿਆਂ ਦਾ ਸਮਰਥਨ ਕਰੇਗਾ |

ਪਿਛਲੀ ਖ਼ਬਰ ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ ਤੇ ਪੁਡੂਚੇਰੀ 'ਚ ਵੋਟਾਂ ਦੀ ਗਿਣਤੀ ਅੱਜ ਅਗਲੀ ਖ਼ਬਰ ਓਮਾਨ 'ਚੋਂ ਅਕਿੰਤਾ ਦੀ ਮਿ੍ਤਕ ਦੇਹ ਘਰ ਪੁੱਜੀ, ਪਰਿਵਾਰ ਨੇ ਲਾਸ਼ ਸੜਕ 'ਚ ਰੱਖ ਕੇ ਲਾਇਆ ਧਰਨਾ ਮਿ੍ਤਕਾ ਦੀ ਮਾਂ ਤੇ ਰਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।