18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਭਾਜਪਾ ਦੇ ਜ਼ੁਲਮਾਂ ਮੂਹਰੇ ਨਹੀਂ ਝੁਕੇਗਾ ਪੰਜਾਬ-ਕੇਜਰੀਵਾਲ

ਪ੍ਰੈੱਸ ਕਾਨਫ਼ਰੰਸ ਦੌਰਾਨ ਅਰਵਿੰਦ ਕੇਜਰੀਵਾਲ | ਤਸਵੀਰ : ਸ਼ਿਆਮ ਸੁੰਦਰ<br/> 10-05-2026

ਕਿਹਾ, ਮੋਦੀ ਕਾਲ ਦੇ ਜ਼ੁਲਮ ਔਰੰਗਜ਼ੇਬ ਕਾਲ ਦਾ ਚੇਤਾ ਕਰਾਉਂਦੇ ਹਨ
ਨਵੀਂ ਦਿੱਲੀ, 9 ਮਈ (ਜਗਤਾਰ ਸਿੰਘ)-ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ਦੀ ਤੁਲਨਾ ਮੁਗ਼ਲ ਸ਼ਾਸਕ ਔਰੰਗਜ਼ੇਬ ਨਾਲ ਕਰ ਦਿੱਤੀ ¢ ਪੰਜਾਬ 'ਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਛਾਪੇਮਾਰੀ ਤੋਂ ਬਾਅਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੋ ਪੰਜਾਬ ਦੇ ਨਾਲ ਜ਼ੁਲਮ ਕਰ ਰਹੇ ਹਨ ਉਹ ਸਾਨੂੰ ਕਈ ਸੌ ਸਾਲ ਪਹਿਲਾਂ ਦਾ ਚੇਤਾ ਕਰਾਉਂਦਾ ਹੈ ਜਦੋਂ ਔਰੰਗਜ਼ੇਬ ਨੇ ਭਾਰਤ ਦੇ ਅੰਦਰ ਥਾਂ-ਥਾਂ 'ਤੇ ਜ਼ੁਲਮ ਕਰ ਕੇ ਕਈ ਹਿੱਸਿਆਂ 'ਤੇ ਕਬਜ਼ਾ ਕਰ ਲਿਆ ਸੀ ¢ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਬੇਈਮਾਨੀ ਕਰ ਕੇ ਭਾਰਤ ਦੇ ਕਈ ਹਿੱਸਿਆਂ 'ਚ ਕਬਜ਼ਾ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਦੀ ਨਜ਼ਰ ਪੰਜਾਬ 'ਤੇ ਟਿਕ ਗਈ ਹੈ ¢ ਉਨ੍ਹਾਂ ਕਿਹਾ ਕਿ ਔਰੰਗਜ਼ੇਬ ਨੇ ਪੰਜਾਬ ਦੇ ਲੋਕਾਂ 'ਤੇ ਭਾਰੀ ਜ਼ੁਲਮ ਕੀਤੇ ਅਤੇ ਹੁਣ ਮੋਦੀ ਵੀ ਘੱਟ ਨਹੀਂ ਕਰ ਰਹੇ ¢ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਇੱਕਜੁੱਟ ਹੋ ਕੇ ਮੋਦੀ ਦੇ ਜ਼ੁਲਮਾਂ ਅਤੇ ਅਨਿਆਂ ਦਾ ਸਾਹਮਣਾ ਕਰਨਗੇ ਅਤੇ ਪੂਰੇ ਦੇਸ਼ ਨੂੰ ਮੋਦੀ ਰਾਜ ਦੇ ਅਨਿਆਂ ਤੇ ਜ਼ੁਲਮਾਂ ਤੋਂ ਮੁਕਤੀ ਦਿਵਾਉਣਗੇ ¢ ਉਨ੍ਹਾਂ ਕਿਹਾ ਕਿ ਭਾਜਪਾ ਹਮਲਿਆਂ ਅੱਗੇ 'ਆਪ' ਸਰਕਾਰ ਨਹੀਂ ਝੁਕੇਗੀ¢

ਪਿਛਲੀ ਖ਼ਬਰ ਭਾਜਪਾ ਨੇ ਸੀ.ਬੀ.ਆਈ. ਤੇ ਈ.ਡੀ. ਨੂੰ ਸਿਆਸੀ ਹਥਿਆਰ ਬਣਾਇਆ-ਮੁੱਖ ਮੰਤਰੀ ਅਗਲੀ ਖ਼ਬਰ ਲੈਫਟੀਨੈਂਟ ਜਨਰਲ ਐਨ.ਐਸ. ਰਾਜਾ ਸੁਬਰਾਮਣੀ ਹੋਣਗੇ ਦੇਸ਼ ਦੇ ਤੀਜੇ ਸੀ.ਡੀ.ਐਸ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।