18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਵਿਜੇ ਅੱਜ ਚੁੱਕਣਗੇ ਸਹੁੰ

ਅਜੀਤ ਡੈਸਕ 10-05-2026

ਚੇਨਈ, 9 ਮਈ (ਏਜੰਸੀ)-ਤਾਮਿਲਨਾਡੂ 'ਚ ਸਰਕਾਰ ਦੇ ਗਠਨ ਨੂੰ ਲੈ ਕੇ ਕਈ ਦਿਨਾਂ ਤੋਂ ਚੱਲ ਰਹੀ ਅਨਿਸ਼ਚਿਤਤਾ ਉਸ ਵੇਲੇ ਖ਼ਤਮ ਹੋ ਗਈ, ਜਦੋਂ ਸਨਿਚਰਵਾਰ ਨੂੰ ਜਦੋਂ ਟੀ.ਵੀ.ਕੇ. ਨੇ ਵਿਧਾਨ ਸਭਾ 'ਚ ਬਹੁਮਤ ਦਾ ਅੰਕੜਾ 118 ਪਾਰ ਕਰਨ ਲਈ ਜ਼ਰੂਰੀ ਸਮਰਥਨ ਪ੍ਰਾਪਤ ਕਰ ਲਿਆ | ਟੀ.ਵੀ.ਕੇ. ਮੁਖੀ ਸੀ. ਜੋਸੇਫ ਵਿਜੇ ਐਤਵਾਰ ਨੂੰ ਸੂਬੇ ਦੇ 9ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ | ਲੋਕ ਭਵਨ ਨੇ ਦੱਸਿਆ ਕਿ ਚੇਨਈ ਦੇ ਜਵਾਹਰ ਲਾਲ ਨਹਿਰੂ ਇੰਡੋਰ ਸਟੇਡੀਅਮ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਸਵੇਰੇ 10 ਵਜੇ ਹੋਵੇਗਾ | ਸਰਕਾਰ ਬਣਾਉਣ ਲਈ ਵਿਜੇ ਨੇ 121 ਵਿਧਾਇਕਾਂ ਦਾ ਸਮਰਥਨ ਪੱਤਰ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਸੌਂਪਿਆ | ਵਿਜੇ ਨੇ ਲਗਾਤਾਰ ਚੌਥੇ ਦਿਨ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ, ਜਿਸ ਦੇ ਬਾਅਦ ਰਾਜਪਾਲ ਨੇ ਵਿਜੇ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਅਤੇ ਮੰਤਰੀ ਮੰਡਲ ਬਣਾਉਣ ਲਈ ਸੱਦਾ ਦਿੱਤਾ | ਇਸ ਤੋਂ ਪਹਿਲਾਂ ਵਿਜੇ ਨੇ 6,7 ਅਤੇ 8 ਮਈ ਨੂੰ ਵੀ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ ਪਰ ਬਹੁਮਤ ਨਾ ਹੋਣ ਕਾਰਨ ਰਾਜਪਾਲ ਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਸੀ | ਸੂਬੇ 'ਚ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਸਿਆਸੀ ਖਿੱਚੋਤਾਣ ਦਰਮਿਆਨ ਵੀ.ਸੀ.ਕੇ. ਨੇ ਸਰਕਾਰ ਬਣਾਉਣ ਲਈ ਵਿਜੇ ਦੀ ਅਗਵਾਈ ਵਾਲੀ ਟੀ.ਵੀ.ਕੇ. ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ | ਵੀ.ਸੀ.ਕੇ. ਵਲੋਂ ਵਿਜੇ ਨੂੰ ਸਮਰਥਨ ਦੇਣ ਦੇ ਤੁਰੰਤ ਬਾਅਦ ਡੀ.ਐਮ.ਕੇ. ਦੀ ਇਕ ਹੋਰ ਸਹਿਯੋਗੀ ਪਾਰਟੀ ਆਈ.ਯੂ.ਐਮ.ਐਲ. ਨੇ ਵੀ ਟੀ.ਵੀ.ਕੇ. ਨੂੰ ਸਮਰਥਨ ਦੇ ਦਿੱਤਾ | ਆਈ.ਯੂ.ਐਮ.ਐਲ. ਦੇ ਵੀ ਦੋ ਵਿਧਾਇਕ ਹਨ | ਇਨ੍ਹਾਂ ਦੋਵੇਂ ਪਾਰਟੀਆਂ ਦੇ ਸਮਰਥਨ ਨਾਲ ਟੀ.ਵੀ.ਕੇ. ਦੇ ਪੱਖ 'ਚ ਵਿਧਾਇਕਾਂ ਦੀ ਗਿਣਤੀ ਵਧ ਕੇ 121 ਹੋ ਗਈ ਹੈ, ਜੋ 234 ਮੈਂਬਰਾਂ ਵਾਲੀ ਤਾਮਿਲਨਾਡੂ ਵਿਧਾਨ ਸਭਾ 'ਚ ਬਹੁਮਤ ਲਈ ਜ਼ਰੂਰੀ 118 ਦੇ ਅੰਕੜੇ ਤੋਂ ਵੱਧ ਹੈ | ਨਵੀਂ ਸਰਕਾਰ ਸੰਬੰਧੀ ਚਲ ਰਹੀਆਂ ਅਟਕਲਾਂ ਨੂੰ ਖ਼ਤਮ ਕਰਦੇ ਹੋਏ ਟੀ.ਵੀ.ਕੇ.. ਦੇ ਆਗੂ ਆਧਵ ਅਰਜੁਨ ਨੇ ਮੀਡੀਆ ਸਾਹਮਣੇ ਇਕ ਪੱਤਰ ਦਿਖਾਉਂਦਿਆਂ ਦਾਅਵਾ ਕੀਤਾ ਕਿ ਵੀ.ਸੀ.ਕੇ ਨੇ ਸੂਬੇ ਵਿਚ ਸਰਕਾਰ ਬਣਾਉਣ ਲਈ ਵਿਜੇ ਦੀ ਅਗਵਾਈ ਵਾਲੀ ਟੀ.ਵੀ.ਕੇ. ਨੂੰ ਆਪਣਾ ਸਮਰਥਨ ਦੇ ਦਿੱਤਾ ਹੈ | ਪੱਤਰ ਲਹਿਰਾਉਂਦੇ ਹੋਏ ਉਨ੍ਹਾਂ ਨੇ 'ਜਿੱਤ' ਦਾ ਨਾਅਰਾ ਲਗਾਇਆ ਅਤੇ ਆਪਣੀ ਪਾਰਟੀ ਨੂੰ ਸਮਰਥਨ ਦੇਣ ਲਈ ਕਾਂਗਰਸ, ਖੱਬੇ ਪੱਖੀ ਪਾਰਟੀਆਂ, ਵੀ.ਸੀ.ਕੇ. ਅਤੇ ਆਈ.ਯੂ.ਐਮ.ਐਲ. ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ 40 ਲੱਖ ਲੋੜਵੰਦ ਪਰਿਵਾਰਾਂ ਲਈ 'ਮੇਰੀ ਰਸੋਈ ਯੋਜਨਾ' ਦੀ ਸ਼ੁਰੂਆਤ ਅਗਲੀ ਖ਼ਬਰ ਈ.ਡੀ. ਵਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।