24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ 'ਚ ਅੱਜ ਤੋਂ ਚੱਲਣਗੀਆਂ ਤੇਜ਼ ਹਵਾਵਾਂ

ਅਜੀਤ ਡੈਸਕ 11-05-2026
ਕਈ ਥਾਵਾਂ 'ਤੇ ਪਵੇਗਾ ਮੀਂਹ
ਚੰਡੀਗੜ੍ਹ, 10 ਮਈ (ਏਜੰਸੀ)- ਉਤਰ-ਪੱਛਮੀ ਭਾਰਤ 'ਚ ਇਕ ਹੋਰ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ, ਜਿਸ ਕਾਰਨ ਭਾਰਤੀ ਮÏਸਮ ਵਿਭਾਗ ਨੇ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ 'ਚ ਵੀਰਵਾਰ 14 ਮਈ ਤੱਕ ਤੇਜ਼ ਹਵਾਵਾਂ ਤੇ ਗਰਜ-ਚਮਕ ਨਾਲ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ | ਇਸ ਦੌਰਾਨ ਹਵਾਵਾਂ ਦੀ ਰਫ਼ਤਾਰ ਲਗਪਗ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿਣ ਦਾ ਅਨੁਮਾਨ ਹੈ | ਮÏਸਮ ਦਾ ਸਭ ਤੋਂ ਵੱਧ ਅਸਰ ਸੋਮਵਾਰ ਨੂੰ ਦੇਖਣ ਨੂੰ ਮਿਲੇਗਾ ਜਿਸ ਲਈ ਪੂਰੇ ਖੇਤਰ 'ਚ 'ਓਰੇਂਜ ਅਲਰਟ' ਜਾਰੀ ਕਰ ਦਿੱਤਾ ਗਿਆ ਹੈ ¢ ਸ਼ੁੱਕਰਵਾਰ ਤੋਂ ਮÏਸਮ ਸਾਫ਼ ਹੋ ਜਾਵੇਗਾ ਅਤੇ ਆਉਣ ਵਾਲੇ ਹਫ਼ਤੇ ਦੇ ਅੰਤ 'ਚ ਮÏਸਮ ਖ਼ੁਸ਼ਕ ਰਹਿਣ ਦੀ ਉਮੀਦ ਹੈ | ਮੌਸਮ ਵਿਭਾਗ ਅਨੁਸਾਰ ਇਹ ਤਬਦੀਲੀ ਵਾਯੂਮੰਡਲ 'ਚ ਬਣੀ ਪੱਛਮੀ ਗੜਬੜੀ ਅਤੇ ਰਾਜਸਥਾਨ ਦੇ ਇਲਾਕਿਆਂ 'ਤੇ ਬਣੇ ਚੱਕਰਵਾਤੀ ਹਵਾਵਾਂ ਕਾਰਨ ਹੋਈ ਹੈ | ਪਿਛਲੇ 24 ਘੰਟਿਆਂ ਦÏਰਾਨ ਪੰਜਾਬ 'ਚ ਫਰੀਦਕੋਟ 42.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ, ਜਦਕਿ ਹਰਿਆਣਾ ਦੇ ਫਰੀਦਾਬਾਦ 'ਚ ਪਾਰਾ 45.2 ਡਿਗਰੀ ਸੈਲਸੀਅਸ ਤੱਕ ਜਾ ਪਹੁੰਚਿਆ¢ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਘੱਟ ਹੈ | ਮÏਸਮ ਵਿਭਾਗ ਨੇ ਸੁਰੱਖਿਆ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਬਿਜਲੀ ਦੇ ਖੰਭਿਆਂ, ਪਾਣੀ ਦੇ ਸੋਮਿਆਂ ਅਤੇ ਕਮਜ਼ੋਰ ਢਾਂਚਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਸੂਬੇ 'ਚੋਂ ਤੀਸਰਾ ਸਥਾਨ ਹਾਸਿਲ ਕਰਨ ਵਾਲੀ ਰੀਆ ਰਾਣੀ ਬਣਨਾ ਚਾਹੁੰਦੀ ਹੈ ਬਾਇਓਲੋਜੀ ਦੀ ਪ੍ਰੋਫੈਸਰ ਅਗਲੀ ਖ਼ਬਰ ਇੰਸਟਾਗ੍ਰਾਮ ਨੇ ਰਾਹੁਲ ਗਾਂਧੀ ਦੀ ਵਿਜੇ ਨਾਲ 'ਰੀਲ' ਤੇ 'ਫੋਟੋ ਪੋਸਟ' ਬਲਾਕ ਕੀਤੀ-ਕਾਂਗਰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।