16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਈ.ਡੀ. ਵਲੋਂ ਬੰਗਾਲ ਦਾ ਸਾਬਕਾ ਮੰਤਰੀ ਸੁਜੀਤ ਬੋਸ ਗ੍ਰਿਫ਼ਤਾਰ

ਅਜੀਤ ਡੈਸਕ 12-05-2026
ਕੋਲਕਾਤਾ, 11 ਮਈ (ਏਜੰਸੀ)-ਬੰਗਾਲ ਦੇ ਸਾਬਕਾ ਫ਼ਾਇਰ ਸੇਵਾ ਮੰਤਰੀ ਤੇ ਤਿ੍ਣਮੂਲ ਕਾਂਗਰਸ ਦੇ ਸੀਨੀਅਰ ਆਗੂ ਸੁਜੀਤ ਬੋਸ ਨੂੰ ਈ.ਡੀ. ਨੇ ਕਥਿਤ ਨਗਰਪਾਲਿਕਾ ਭਰਤੀ ਘੁਟਾਲੇ ਦੇ ਸਿਲਸਿਲੇ 'ਚ ਗਿ੍ਫ਼ਤਾਰ ਕਰ ਲਿਆ ਹੈ | ਹਵਾਲਾ ਰਾਸ਼ੀ ਵਿਰੋਧੀ ਏਜੰਸੀ ਨੇ ਸਾਲਟ ਲੇਕ ਸਥਿਤ ਦਫ਼ਤਰ 'ਚ ਕਰੀਬ 10 ਘੰਟਿਆਂ ਦੀ ਪੁੱਛ ਗਿੱਛ ਤੋਂ ਬਾਅਦ ਬੋਸ ਨੂੰ ਹਿਰਾਸਤ 'ਚ ਲੈ ਲਿਆ | ਕਈ ਨਗਰਪਾਲਿਕਾਵਾਂ 'ਚ ਭਰਤੀ 'ਚ ਕਥਿਤ ਬੇਨਿਯਮੀਆਂ ਦੀ ਚੱਲ ਰਹੀ ਜਾਂਚ ਦੇ ਸਿਲਸਿਲੇ 'ਚ ਜਾਰੀ ਸੰਮਨਾਂ ਦੇ ਜਵਾਬ 'ਚ ਬੋਸ ਕੇਂਦਰੀ ਸਰਕਾਰੀ ਦਫ਼ਤਰ ਕੈਂਪਸ 'ਚ ਈ.ਡੀ. ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਇਆ ਸੀ | ਬੋਸ ਨੂੰ ਬਿਧਾਨਨਗਰ ਦੀ ਵਿਸ਼ੇਸ਼ ਈ.ਡੀ. ਅਦਾਲਤ 'ਚ ਪੇਸ਼ ਕੀਤਾ ਜਾਵੇਗਾ |

ਪਿਛਲੀ ਖ਼ਬਰ ਸਾਉਣੀ ਦੀ ਮੰਗ ਨੂੰ ਪੂਰਾ ਕਰਨ ਲਈ ਖਾਦ ਦਾ ਕਾਫ਼ੀ ਸਟਾਕ-ਸਰਕਾਰ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਮੁੜ ਤੇਲ ਦੀ ਖਪਤ ਘੱਟ ਕਰਨ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।