16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

1 ਜੁਲਾਈ ਤੋਂ ਦੇਸ਼ ਭਰ 'ਚ ਲਾਗੂ ਹੋਏਗਾ 'ਵਿਕਸਿਤ ਭਾਰਤ ਜੀ ਰਾਮ ਜੀ' ਕਾਨੂੰਨ-ਨੋਟੀਫਿਕੇਸ਼ਨ ਜਾਰੀ

ਅਜੀਤ ਡੈਸਕ 12-05-2026
ਨਵੀਂ ਦਿੱਲੀ, 11 ਮਈ (ਉਪਮਾ ਡਾਗਾ ਪਾਰਥ)- 1 ਜੁਲਾਈ ਤੋਂ ਦਿਹਾਤੀ ਰੁਜ਼ਗਾਰ ਦੀ ਗਾਰੰਟੀ ਵਾਲੀ ਪੁਰਾਣੀ ਸਕੀਮ 'ਮਗਨਰੇਗਾ' ਖ਼ਤਮ ਹੋ ਜਾਏਗੀ ਅਤੇ ਕੇਂਦਰ ਵਲੋਂ ਇਸ ਦੀ ਥਾਂ 'ਤੇ ਲਿਆਂਦੀ ਨਵੀਂ ਸਕੀਮ 'ਵਿਕਸਿਤ ਭਾਰਤ ਗਾਰੰਟੀ ਫ਼ਾਰ ਰੁਜ਼ਗਾਰ ਅਤੇ ਜੀਵਿਕਾ ਮਿਸ਼ਨ (ਗ੍ਰਾਮੀਣ)-ਜੀ ਰਾਮ ਜੀ' ਲਾਗੂ ਹੋ ਜਾਏਗੀ | ਕੇਂਦਰ ਨੇ ਸੋਮਵਾਰ ਨੂੰ 'ਜੀ ਰਾਮ ਜੀ' ਕਾਨੂੰਨ 2025 ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ | ਦਿਹਾਤੀ ਵਿਕਾਸ ਮੰਤਰਾਲੇ ਨੇ ਕਿਹਾ ਕਿ ਹਰ ਵਿੱਤੀ ਸਾਲ 'ਚ 125 ਦਿਨ ਦੀ ਰੁਜ਼ਗਾਰ ਗਾਰੰਟੀ ਦਾ ਕਾਨੂੰਨ ਦਿਹਾਤੀ ਭਾਰਤ ਨੂੰ ਮਜ਼ਬੂਤ ਬਣਾਏਗਾ | ਦੇਸ਼ ਭਰ 'ਚ ਇਸ ਨੂੰ ਲਾਗੂ ਕਰਨ ਲਈ ਮੌਜੂਦਾ ਵਿੱਤੀ ਸਾਲ 'ਚ ਯੋਜਨਾ ਲਈ 98 ਹਜ਼ਾਰ 692 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ | ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਵਲੋਂ ਮਗਨਰੇਗਾ ਖ਼ਤਮ ਕਰਨ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਗਿਆ ਸੀ ਕਿ ਸਰਕਾਰ ਮਹਾਤਮਾ ਗਾਂਧੀ ਦਾ ਨਾਂਅ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ |

ਪਿਛਲੀ ਖ਼ਬਰ ਮੋਦੀ ਦੀ ਅਪੀਲ 'ਤੇ ਵਿਰੋਧੀ ਧਿਰਾਂ ਵਲੋਂ ਤਿੱਖਾ ਪ੍ਰਤੀਕਰਮ <br/> ਅਗਲੀ ਖ਼ਬਰ ਹਿਮੰਤਾ ਦੂਸਰੀ ਵਾਰ ਅਸਾਮ ਦੇ ਮੁੱਖ ਮੰਤਰੀ ਵਜੋਂ ਅੱਜ ਚੁੱਕਣਗੇ ਸਹੁੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।