06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੱਛਮੀ ਏਸ਼ੀਆ 'ਚ ਸ਼ਾਂਤੀ ਲਈ ਭਾਰਤ ਤਿਆਰ-ਮੋਦੀ

ਅਜੀਤ ਡੈਸਕ 16-05-2026

• ਯੂ.ਏ.ਈ. ਨਾਲ ਐਲ.ਪੀ.ਜੀ. ਸਮੇਤ ਇਤਿਹਾਸਕ ਊਰਜਾ ਤੇ ਰੱਖਿਆ ਸਮਝੌਤੇ • ਰਾਸ਼ਟਰਪਤੀ ਅਲ ਨਾਹਯਾਨ ਨਾਲ ਕੀਤੀ ਮੁਲਾਕਾਤ
ਆਬੂ ਧਾਬੀ, 15 ਮਈ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਹੋਈ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਪੱਛਮੀ ਏਸ਼ੀਆ ਵਿਚ ਸ਼ਾਂਤੀ ਲਿਆਉਣ ਲਈ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ | ਇਸ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਊਰਜਾ, ਰੱਖਿਆ ਅਤੇ ਤਕਨਾਲੋਜੀ ਦੇ ਖੇਤਰਾਂ ਵਿਚ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਅਹਿਮ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ | ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੂ.ਏ.ਈ. ਨੇ ਭਾਰਤ ਵਿਚ 5 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦਾ ਵੀ ਐਲਾਨ ਕੀਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਲ ਨਾਹਯਾਨ ਦੀ ਮੁਲਾਕਾਤ ਖਾੜੀ ਦੇਸ਼ ਵਿਚ ਉਨ੍ਹਾਂ ਦੇ ਪਹੁੰਚਣ ਤੋਂ ਤੁਰੰਤ ਬਾਅਦ ਹੋਈ | ਇਹ ਮੁਲਾਕਾਤ ਉਨ੍ਹਾਂ ਦੇ ਪੰਜ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਦੌਰਾਨ ਹੋਈ, ਜਿਸ ਵਿਚ ਚਾਰ ਯੂਰਪੀ ਦੇਸ਼ ਵੀ ਸ਼ਾਮਿਲ ਹਨ | ਪ੍ਰਧਾਨ ਮੰਤਰੀ ਮੋਦੀ ਸੰਯੁਕਤ ਅਰਬ ਅਮੀਰਾਤ ਵਿਚ ਲਗਭਗ ਢਾਈ ਘੰਟੇ ਰੁਕੇ ਅਤੇ ਇਸ ਤੋਂ ਬਾਅਦ ਉਹ ਨੀਦਰਲੈਂਡ ਲਈ ਰਵਾਨਾ ਹੋ ਗਏ | ਇਸ ਮੌਕੇ ਯੂ.ਏ.ਈ. ਨੇਤਾ ਨਾਲ ਮੁਲਾਕਾਤ ਦੀ ਸ਼ੁਰੂਆਤ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸੰਯੁਕਤ ਅਰਬ ਅਮੀਰਾਤ 'ਤੇ ਹੋਏ ਹਮਲਿਆਂ ਦੀ ਨਿੰਦਾ ਕਰਦੇ ਹਾਂ | ਵਿਦੇਸ਼ ਮੰਤਰਾਲੇ ਅਨੁਸਾਰ ਇੰਡੀਅਨ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ, ਜੋ ਕਿ ਇਕ ਜਨਤਕ ਖੇਤਰ ਦੀ ਕੰਪਨੀ ਹੈ ਉਹ ਦੇਸ਼ ਦੇ ਰਣਨੀਤਕ ਪੈਟਰੋਲੀਅਮ ਭੰਡਾਰਾਂ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰ ਹੈ, ਨੇ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ ਨਾਲ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ, ਜਿਸ ਦਾ ਉਦੇਸ਼ ਰਣਨੀਤਕ ਸਹਿਯੋਗ ਹੈ | ਇਸ ਦਾ ਉਦੇਸ਼ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣਾ, ਭਾਰਤ ਦੇ ਪੈਟਰੋਲੀਅਮ ਭੰਡਾਰਾਂ ਨੂੰ ਵਧਾਉਣਾ ਅਤੇ ਤਰਲ ਕੁਦਰਤੀ ਗੈਸ (ਐਲ.ਐਨ.ਜੀ.) ਅਤੇ ਤਰਲ ਪੈਟਰੋਲੀਅਮ ਗੈਸ (ਐਲ.ਪੀ.ਜੀ.) ਸਟੋਰੇਜ ਸਹੂਲਤਾਂ ਸੰਬੰਧੀ ਸੰਭਾਵੀ ਸਹਿਯੋਗ ਨੂੰ ਸੁਖਾਲਾ ਬਣਾਉਣਾ ਹੈ | ਦੋਵਾਂ ਨੇਤਾਵਾਂ ਨੇ ਐਲ.ਪੀ.ਜੀ. 'ਤੇ ਇਕ ਰਣਨੀਤਕ ਸਹਿਯੋਗ ਸਮਝੌਤੇ 'ਤੇ ਵੀ ਹਸਤਾਖਰ ਕੀਤੇ, ਜਿਸ ਦਾ ਉਦੇਸ਼ ਭਾਰਤ 'ਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਖਾਣਾ ਪਕਾਉਣ ਵਾਲੇ ਬਾਲਣ ਸੰਬੰਧੀ ਲੰਬੇ ਸਮੇਂ ਦੀ ਸਪਲਾਈ, ਆਰਥਿਕ ਸਥਿਰਤਾ ਅਤੇ ਊਰਜਾ ਭਾਈਵਾਲੀ ਨੂੰ ਯਕੀਨੀ ਬਣਾਉਣਾ ਹੈ | ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਨੇ ਭਾਰਤ ਵਿਚ ਕੱਚੇ ਤੇਲ ਅਤੇ ਗੈਸ ਸਪਲਾਈ ਵਿਚ ਸੰਭਾਵੀ ਰੁਕਾਵਟਾਂ ਬਾਰੇ ਚਿੰਤਾਵਾਂ ਨੂੰ ਵਧਾ ਦਿੱਤਾ ਹੈ ਅਤੇ ਖਾਸ ਕਰਕੇ ਹੋਰਮੁਜ਼ ਜਲਡਮਰੂ ਰਾਹੀਂ, ਜੋ ਦੇਸ਼ ਦੇ ਊਰਜਾ ਆਯਾਤ ਲਈ ਇਕ ਮਹੱਤਵਪੂਰਨ ਸਮੁੰਦਰੀ ਰਸਤਾ ਹੈ | ਵਿਦੇਸ਼ ਮੰਤਰਾਲੇ ਨੇ ਅੱਜ ਹੋਰ ਕਿਹਾ ਕਿ ਉਨ੍ਹਾਂ ਨੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ, ਨਵੀਨਤਾ ਨੂੰ ਉਤਸ਼ਾਹਿਤ ਕਰਨ, ਤਕਨਾਲੋਜੀ ਸਾਂਝਾਕਰਨ ਨੂੰ ਸੁਵਿਧਾਜਨਕ ਬਣਾਉਣ ਅਤੇ ਰਾਸ਼ਟਰੀ ਅਤੇ ਖੇਤਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਕ ਰਣਨੀਤਕ ਰੱਖਿਆ ਭਾਈਵਾਲੀ ਦੀ ਰੂਪ-ਰੇਖਾ 'ਤੇ ਵੀ ਹਸਤਾਖਰ ਕੀਤੇ ਹਨ | ਮੰਤਰਾਲੇ ਨੇ ਅੱਗੇ ਕਿਹਾ ਕਿ ਸਹਿਯੋਗ ਦਾ ਚੌਥਾ ਖੇਤਰ ਗੁਜਰਾਤ ਦੇ ਵਾਡੀਨਾਰ ਵਿਖੇ ਇਕ ਜਹਾਜ਼ ਮੁਰੰਮਤ ਕੇਂਦਰ ਦੀ ਸਥਾਪਨਾ ਦੇ ਨਾਲ-ਨਾਲ ਬੰਦਰਗਾਹਾਂ ਅਤੇ ਤੱਟਵਰਤੀ ਬੁਨਿਆਦੀ ਢਾਂਚੇ ਨੂੰ ਵਧਾਉਣ ਨਾਲ ਸੰਬੰਧਿਤ ਹੈ, ਜਦੋਂਕਿ ਸਹਿਯੋਗ ਦਾ ਪੰਜਵਾਂ ਖੇਤਰ ਜਹਾਜ਼ ਮੁਰੰਮਤ ਵਿਚ ਹੁਨਰ ਵਿਕਾਸ 'ਤੇ ਇਕ ਸਮਝੌਤੇ ਨਾਲ ਸੰਬੰਧਿਤ ਹੈ |

ਪਿਛਲੀ ਖ਼ਬਰ ਯੂ.ਏ.ਈ. 'ਚ ਐਫ-16 ਲੜਾਕੂ ਜਹਾਜ਼ਾਂ ਨੇ ਕੀਤੀ ਮੋਦੀ ਦੀ ਅਗਵਾਈ ਅਗਲੀ ਖ਼ਬਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 3 ਰੁਪਏ ਦਾ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।