28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅਮਰੀਕੀ ਨਿਆਂ ਵਿਭਾਗ ਵਲੋਂ ਅਡਾਨੀ ਖ਼ਿਲਾਫ਼ ਸਾਰੇ ਮਾਮਲੇ ਬੰਦ

ਅਜੀਤ ਡੈਸਕ 19-05-2026

ਨਵੀਂ ਦਿੱਲੀ/ਨਿਊਯਾਰਕ, 18 ਮਈ (ਏਜੰਸੀ)-ਅਮਰੀਕੀ ਨਿਆਂ ਵਿਭਾਗ ਨੇ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਖ਼ਿਲਾਫ਼ ਸਾਰੇ ਅਪਰਾਧਿਕ ਦੋਸ਼ਾਂ ਨੂੰ ਸਥਾਈ ਤੌਰ 'ਤੇ ਵਾਪਸ ਲੈ ਲਿਆ ਹੈ, ਜਿਸ ਨਾਲ ਨਿਊਯਾਰਕ 'ਚ ਚੱਲ ਰਿਹਾ ਬਹੁਚਰਚਿਤ ਪ੍ਰਤੀਭੂਤੀਆਂ ਅਤੇ ਧੋਖਾਧੜੀ ਮਾਮਲਾ ਪੂਰੀ ਤਰਾਂ ਖ਼ਤਮ ਹੋ ਗਿਆ ਹੈ | ਅਮਰੀਕੀ ਵਕੀਲਾਂ ਨੇ ਅਦਾਲਤ 'ਚ ਦਾਖ਼ਲ ਦਸਤਾਵੇਜ਼ 'ਚ ਕਿਹਾ ਕਿ ਉਹ ਹੁਣ ਇਨ੍ਹਾਂ ਦੋਸ਼ਾਂ ਨੂੰ ਅੱਗੇ ਵਧਾਉਣ ਦੇ ਸਮਰੱਥ ਨਹੀਂ ਹਨ | ਇਸ ਦੇ ਨਾਲ ਹੀ ਅਮਰੀਕਾ 'ਚ ਚੱਲ ਰਹੇ ਅਡਾਨੀ ਸਮੂਹ ਨਾਲ ਸੰਬੰਧਿਤ ਸਾਰੇ ਮਾਮਲੇ ਪਿਛਲੇ ਕੁਝ ਦਿਨਾਂ 'ਚ ਬੰਦ ਕੀਤੇ ਜਾ ਚੁੱਕੇ ਹਨ | ਅਮਰੀਕੀ ਵਕੀਲਾਂ ਨੇ ਪੂਰਬੀ ਨਿਊਯਾਰਕ ਦੀ ਇਕ ਅਦਾਲਤ 'ਚ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਸਮੀਖਿਆ ਦੇ ਬਾਅਦ ਆਪਣੇ ਅਦਾਲਤੀ ਵਿਵੇਕ 'ਚ ਹੋਰ ਅਪਰਾਧਿਕ ਦੋਸ਼ਾਂ ਦੀ ਪੈਰਵੀ ਨਾ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਦੇ ਬਾਅਦ ਅਦਾਲਤ ਨੇ ਵੀ ਆਦੇਸ਼ ਦਿੱਤਾ ਕਿ ਦੋਸ਼ਾਂ ਨੂੰ ਸਥਾਈ ਰੂਪ 'ਚ ਖ਼ਾਰਜ ਕੀਤਾ ਜਾਵੇ | ਇਸ ਦਾ ਮਤਲਬ ਹੈ ਕਿ ਇਹ ਮਾਮਲਾ ਦੁਬਾਰਾ ਨਹੀਂ ਖੋਲਿ੍ਹਆ ਜਾ ਸਕਦਾ |

ਪਿਛਲੀ ਖ਼ਬਰ ਸੰਗੋਜਲੇ ਦਾ ਸਾਲਾਨਾ ਜਾਗਰਣ 23 ਨੂੰ ਅਗਲੀ ਖ਼ਬਰ ਸੁਪਰੀਮ ਕੋਰਟ ਨੇ ਉਮਰ ਖ਼ਾਲਿਦ ਤੇ ਸ਼ਰਜੀਲ ਨੂੰ ਜ਼ਮਾਨਤ ਨਾ ਦੇਣ ਦੇ ਫ਼ੈਸਲੇ ਨਾਲ ਪ੍ਰਗਟਾਈ ਅਸਹਿਮਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।