08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਦੇਸ਼ ਭਰ 'ਚ ਬਿਜਲੀ ਦੀ ਰਿਕਾਰਡ ਮੰਗ 260 ਗੀਗਾਵਾਟ ਤੋਂ ਵੀ ਉੱਪਰ

ਅਜੀਤ ਡੈਸਕ 20-05-2026
ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਭਾਰਤ 'ਚ ਅੱਜ ਬਿਜਲੀ ਦੀ ਸਭ ਤੋਂ ਵੱਧ ਮੰਗ 260.45 ਗੀਗਾਵਾਟ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ | ਇਸ ਦਾ ਮੁੱਖ ਕਾਰਨ ਭਿਆਨਕ ਗਰਮੀ ਦੌਰਾਨ ਏਅਰ ਕੰਡੀਸ਼ਨਰ (ਏ.ਸੀ.), ਡੈਜ਼ਰਟ ਕੂਲਰ ਅਤੇ ਹੋਰ ਕੂਿਲੰਗ ਉਪਕਰਾਂ ਦੀ ਵੱਧ ਵਰਤੋਂ ਰਿਹਾ ਹੈ | ਬਿਜਲੀ ਮੰਤਰਾਲੇ ਨੇ ਆਪਣੇ ਸੋਸ਼ਲ ਮੀਡੀਆ ਮੰਚ 'ਤੇ ਲਿਖਿਆ ਕਿ ਅੱਜ 260.45 ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ 15:40 ਵਜੇ ਸਫਲਤਾਪੂਰਵਕ ਪੂਰੀ ਕੀਤੀ ਗਈ, ਜੋ ਕਿ ਇਹ ਇਕ ਨਵਾਂ ਰਿਕਾਰਡ ਹੈ | ਮੰਤਰਾਲੇ ਨੇ ਬੀਤੇ ਦਿਨ ਦਰਜ ਕੀਤੀ ਗਈ ਇਹ ਮੰਗ 25 ਅਪ੍ਰੈਲ 2026 ਨੂੰ ਦੁਪਹਿਰ 3:38 ਵਜੇ ਦਰਜ ਹੋਏ ਪਿਛਲੇ ਰਿਕਾਰਡ 256.11 ਗੀਗਾਵਾਟ ਤੋਂ ਵੱਧ ਰਹੀ | ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਉੱਤਰ-ਪੱਛਮ ਅਤੇ ਮੱਧ ਭਾਰਤ ਦੇ ਵੱਡੇ ਹਿੱਸਿਆਂ 'ਚ ਇਸ ਹਫ਼ਤੇ ਲੂ ਚੱਲਣ ਦੀ ਚਿਤਾਵਨੀ ਦਿੱਤੀ ਹੈ |

ਪਿਛਲੀ ਖ਼ਬਰ ਤੰਦੂਰ ਵਾਂਗ ਤਪਿਆ ਪੰਜਾਬ, 47 ਡਿਗਰੀ ਨਾਲ ਫ਼ਰੀਦਕੋਟ ਤੇ 45 ਡਿਗਰੀ ਨਾਲ ਬਠਿੰਡਾ ਸਭ ਤੋਂ ਗਰਮ ਅਗਲੀ ਖ਼ਬਰ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਬੀ.ਸੀ. ਖੰਡੂਰੀ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।