07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਦੱਖਣੀ ਲਿਬਨਾਨ 'ਚ ਇਜ਼ਰਾਈਲੀ ਹਮਲਿਆਂ 'ਚ 14 ਮੌਤਾਂ

ਅਜੀਤ ਡੈਸਕ 29-05-2026
ਬੇਰੂਤ, 28 ਮਈ (ਏਜੰਸੀ)-ਦੱਖਣੀ ਲਿਬਨਾਨ 'ਚ ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਜਾਰੀ ਤਣਾਅ ਇਕ ਵਾਰ ਮੁੜ ਭੜਕ ਉੱਠਿਆ ਹੈ | ਇਜ਼ਰਾਈਲ ਵਲੋਂ ਕੀਤੇ ਤਾਜ਼ਾ ਹਵਾਈ ਹਮਲਿਆਂ 'ਚ ਘੱਟੋ ਘੱਟ 14 ਵਿਅਕਤੀ ਮਾਰੇ ਗਏ, ਜਿਨ੍ਹਾਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ | ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਵਾਸ਼ਿੰਗਟਨ 'ਚ ਦੋਵੇਂ ਧਿਰਾਂ ਦਰਮਿਆਨ ਸੁਰੱਖਿਆ ਗੱਲਬਾਤ ਦੀ ਤਿਆਰੀ ਚਲ ਰਹੀ ਹੈ | ਲਿਬਨਾਨ ਦੇ ਸਿਹਤ ਮੰਤਰਾਲੇ ਅਤੇ ਰਾਸ਼ਟਰੀ ਸਮਾਚਾਰ ਏਜੰਸੀ ਅਨੁਸਾਰ ਇਜ਼ਰਾਇਲੀ ਸੈਨਾ ਨੇ ਦੱਖਣੀ ਲਿਬਨਾਨ ਦੇ ਕਈ ਸ਼ਹਿਰਾਂ 'ਤੇ ਹਵਾਈ ਹਮਲੇ ਕੀਤੇ ਹਨ, ਜਿਨ੍ਹਾਂ 'ਚ 14 ਵਿਅਕਤੀ ਮਾਰੇ ਗਏ ਹਨ | ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਵਾਸ਼ਿੰਗਟਨ 'ਚ ਇਜ਼ਰਾਈਲ ਅਤੇ ਲਿਬਨਾਨ ਦੇ ਸੁਰੱਖਿਆ ਅਧਿਕਾਰੀਆਂ ਦਰਮਿਆਨ ਗੱਲਬਾਤ ਪ੍ਰਸਤਾਵਿਤ ਹੈ | ਤਾਜ਼ਾ ਹਮਲਿਆਂ ਨੇ ਗੱਲਬਾਤ ਤੋਂ ਪਹਿਲਾਂ ਹੀ ਤਣਾਅ ਵਧਾ ਦਿੱਤਾ ਹੈ |

ਪਿਛਲੀ ਖ਼ਬਰ ਸਰਕਾਰ ਨੀਟ ਮੁੜ ਪ੍ਰੀਖਿਆ ਲਈ ਭਾਰਤੀ ਹਵਾਈ ਫ਼ੌਜ ਦੀ ਲੈ ਸਕਦੀ ਹੈ ਮਦਦ <br/> ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਹੱਥ ਪੰਜਾਬ ਭਾਜਪਾ ਦੀ ਕਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।