ਨਵੀਂ ਦਿੱਲੀ, 3 ਜੂਨ (ਯੂ.ਐਨ.ਆਈ.)-ਸੁਰੱਖਿਆ ਏਜੰਸੀਆਂ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਦਾਅਵੇ ਨੂੰ ਝੂਠਾ ਕਰਾਰ ਦਿੱਤਾ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਜੰਮੂ-ਕਸ਼ਮੀਰ ਦੇ ਰਾਜÏਰੀ ਜ਼ਿਲ੍ਹੇ 'ਚ ਚੱਲ ਰਹੇ ਆਪ੍ਰੇਸ਼ਨ ਦÏਰਾਨ 18 ਭਾਰਤੀ ਫ਼Ïਜ ਦੇ ਜਵਾਨ ਸ਼ਹੀਦ ਹੋ ਗਏ, ਭਾਵੇਂ ਕਿ ਇਸ ਖੇਤਰ 'ਚ ਇਕ ਵੱਡਾ ਅੱਤਵਾਦ ਵਿਰੋਧੀ ਆਪ੍ਰੇਸ਼ਨ ਲਗਾਤਾਰ 12ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ | ਇਹ ਸਪੱਸ਼ਟੀਕਰਨ ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਵਲੋਂ ਇਕ ਵੀਡੀਓ ਪ੍ਰਸਾਰਿਤ ਕਰਨ ਤੋਂ ਬਾਅਦ ਆਇਆ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ 'ਚ ਰਾਜÏਰੀ ਵਿਚ ਭਾਰਤੀ ਫÏਜ ਦੇ ਆਪ੍ਰੇਸ਼ਨ ਦÏਰਾਨ ਧਮਾਕੇ ਅਤੇ ਭਾਰੀ ਗੋਲੀਬਾਰੀ ਦਿਖਾਈ ਗਈ ਹੈ, ਜਿਸ ਦੇ ਨਤੀਜੇ ਵਜੋਂ ਸੁਰੱਖਿਆ ਬਲਾਂ 'ਚ ਕਈ ਜਵਾਨ ਮਾਰੇ ਗਏ ਹਨ | ਦਾਅਵੇ ਨੂੰ ਰੱਦ ਕਰਦੇ ਹੋਏ ਪ੍ਰੈੱਸ ਇਨਫਰਮੇਸ਼ਨ ਬਿਊਰੋ ਦੀ ਫੈਕਟ ਚੈਕ ਇਕਾਈ ਨੇ ਕਿਹਾ ਕਿ ਵੀਡੀਓ ਦਾ ਜੰਮੂ-ਕਸ਼ਮੀਰ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਸ ਦੀ ਵਰਤੋਂ ਗਲਤ ਜਾਣਕਾਰੀ ਫੈਲਾਉਣ ਲਈ ਕੀਤੀ ਜਾ ਰਹੀ ਹੈ | ਕਈ ਸੋਸ਼ਲ ਮੀਡੀਆ ਅਕਾਊਾਟ ਇਕ ਵੀਡੀਓ ਸਾਂਝੀ ਕਰ ਰਹੇ ਹਨ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜÏਰੀ 'ਚ ਭਾਰਤੀ ਫ਼Ïਜ ਦੀ ਕਾਰਵਾਈ ਦÏਰਾਨ 18 ਸੈਨਿਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ | ਪੀ.ਆਈ.ਬੀ. ਫੈਕਟ ਚੈੱਕ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਇਹ ਦਾਅਵਾ ਫਰਜ਼ੀ ਹੈ | ਤੱਥ-ਜਾਂਚ ਏਜੰਸੀ ਅਨੁਸਾਰ ਫੁਟੇਜ ਅਸਲ 'ਚ ਯੂਰਪ ਦੇ ਮਾਲਟਾ 'ਚ ਇਕ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਨੂੰ ਦਰਸਾਉਂਦੀ ਹੈ, ਜੋ ਕਿ 1 ਜੂਨ, 2026 ਨੂੰ ਹੋਇਆ ਸੀ ਅਤੇ ਭਾਰਤ 'ਚ ਕਿਸੇ ਵੀ ਸੁਰੱਖਿਆ ਕਾਰਵਾਈ ਨਾਲ ਸੰਬੰਧਿਤ ਨਹੀਂ ਹੈ | ਅਧਿਕਾਰੀਆਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਸਮੱਗਰੀ ਨੂੰ ਆਨਲਾਈਨ ਫਾਰਵਰਡ ਜਾਂ ਸਾਂਝਾ ਕਰਨ ਤੋਂ ਪਹਿਲਾਂ ਅਧਿਕਾਰਤ ਚੈਨਲਾਂ ਰਾਹੀਂ ਜਾਣਕਾਰੀ ਦੀ ਪੁਸ਼ਟੀ ਕਰਨ | ਇਸ ਦÏਰਾਨ, ਸੁਰੱਖਿਆ ਬਲਾਂ ਨੇ ਰਾਜÏਰੀ ਜ਼ਿਲ੍ਹੇ ਦੇ ਮੰਜਾਕੋਟ ਸੈਕਟਰ 'ਚ ਗੰਭੀਰ ਮੁਗਲਾਨ ਅਤੇ ਡੋਰੀਮਲ ਦੇ ਜੰਗਲੀ ਹਿੱਸਿਆਂ 'ਚ ਆਪਣਾ ਵਿਆਪਕ ਅੱਤਵਾਦ ਵਿਰੋਧੀ ਆਪ੍ਰੇਸ਼ਨ ਜਾਰੀ ਰੱਖਿਆ |