26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਦੋਫਾੜ ਹੋਈ ਤਿ੍ਣਮੂਲ ਕਾਂਗਰਸ-58 ਵਿਧਾਇਕਾਂ ਨੇ ਵੱਖਰਾ ਧੜਾ ਬਣਾਇਆ <br/>

ਅਜੀਤ ਡੈਸਕ 04-06-2026

ਕੋਲਕਾਤਾ, 3 ਜੂਨ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਮਮਤਾ ਦੀ ਤਿ੍ਣਮੂਲ ਕਾਂਗਰਸ (ਟੀ.ਐਮ.ਸੀ.) 'ਚ ਫੁੱਟ ਪੈ ਗਈ ਹੈ | ਸੋਮਵਾਰ ਨੂੰ ਪਾਰਟੀ 'ਚੋਂ ਕੱਢੇ ਗਏ ਵਿਧਾਇਕ ਰਿਤਾਬ੍ਰਤ ਬੈਨਰਜੀ ਨੂੰ ਪਾਰਟੀ ਦੇ 58 ਬਾਗੀ ਵਿਧਾਇਕਾ ਨੇ ਵਿਧਾਇਕ ਦਲ ਦਾ ਨੇਤਾ ਐਲਾਨ ਦਿੱਤਾ | ਅੱਜ ਬਾਗੀ ਵਿਧਾਇਕਾਂ ਨੇ ਵਿਧਾਨ ਸਭਾ ਸਪੀਕਰ ਰਾਤਿੰਦਰਾ ਬੋਸ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਸਮਰਥਨ ਪੱਤਰ ਵੀ ਸੌਂਪ ਦਿੱਤਾ | ਜਾਵੇਦ ਖਾਨ, ਸੰਦੀਪਨ ਸਾਹਾ ਅਤੇ ਸਿਉਲੀ ਸਾਹਾ ਨੂੰ ਉਪ ਨੇਤਾ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਅਖਰੂਜ਼ਮਾਨ ਨੂੰ ਚੀਫ਼ ਵਿ੍ਹਪ ਨਿਯੁਕਤ ਕੀਤਾ ਗਿਆ ਹੈ | ਹਾਲਾਂਕਿ ਬਾਗੀ ਧੜੇ ਨੇ ਆਪਣੇ ਪੱਤਰ ਵਿਚ ਮਮਤਾ ਬੈਨਰਜੀ ਨੂੰ ਹੁਣ ਵੀ ਪਾਰਟੀ ਪ੍ਰਧਾਨ ਵਜੋਂ ਸਵੀਕਾਰ ਕੀਤਾ ਹੈ | ਜਦਕਿ ਉਨ੍ਹਾਂ ਨੇ ਅਭਿਸ਼ੇਕ ਬੈਨਰਜੀ ਦੀ ਅਗਵਾਈ ਨੂੰ ਸਵੀਕਾਰ ਕਰਨ ਜਾਂ ਵਿਧਾਇਕ ਦਲ ਨਾਲ ਸੰਬੰਧਿਤ ਫ਼ੈਸਲਿਆਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਸੋਮਵਾਰ ਨੂੰ ਅਭਿਸ਼ੇਕ ਬੈਨਰਜੀ ਦੇ ਲੈਟਰਹੈੱਡ 'ਤੇ ਸਪੀਕਰ ਨੂੰ ਭੇਜੇ ਗਏ ਇਕ ਪੱਤਰ ਵਿਚ ਸੋਭੰਦੇਬ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ | ਵਿਧਾਇਕ ਸੰਦੀਪਨ ਸਾਹਾ ਅਤੇ ਰਿਤਾਬ੍ਰਤ ਬੈਨਰਜੀ ਨੇ ਸ਼ਿਕਾਇਤ ਕੀਤੀ ਸੀ ਕਿ ਇਸ ਪ੍ਰਸਤਾਵ 'ਤੇ ਉਨ੍ਹਾਂ ਦੇ ਦਸਤਖਤ ਜਾਅਲੀ ਸਨ | ਇਸ ਸ਼ਿਕਾਇਤ ਤੋਂ ਬਾਅਦ ਮਮਤਾ ਨੇ ਦੋਵਾਂ ਵਿਧਾਇਕਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਸੀ |

ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਭਾਜਪਾ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਵਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।